ਬਦਕਾਰੀ ਦੇ ਧੰਦੇ ਦੀ ਰਾਣੀ ਸੋਨੂੰ ਪੰਜਾਬਣ ਦੋਸ਼ੀ ਕਰਾਰ

 ਦਿੱਲੀ ਵਿੱਚ ਜਿਮਸਫਰੋਸ਼ੀ ਦੇ ਕਾਰੋਬਾਰ ਦੀ ‘ਕੁਈਨ’ ਤੇ ਸਭ ਤੋਂ ਵੱਡਾ ਸੈਕਸ ਰੈਕੇਟ ਚਲਾਉਣ ਵਾਲੀ ਸੋਨੂੰ ਪੰਜਾਬਣ ਨੂੰ ਪਹਿਲੀ ਵਾਰ ਇੱਕ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਉਂਝ ਤਾਂ ਸੋਨੂੰ ਖਿਲਾਫ ਦਿੱਲੀ-ਐਨਸੀਆਰ ਤੋਂ ਇਲਾਵਾ ਦੇਸ਼ ਦੇ ਕਈ ਸੂਬਿਆਂ ‘ਚ ਜਿਮਸਫਰੋਸ਼ੀ ਦੇ ਮਾਮਲੇ ਦਰਜ ਹਨ, ਪਰ ਇਹ ਪਹਿਲੀ ਵਾਰ ਹੈ ਕਿ ਕਿਸੇ ਕੇਸ ਵਿੱਚ ਸੋਨੂੰ ਨੂੰ ਦਿੱਲੀ ਦੀ ਦੁਆਰਕਾ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ। ਦੱਸ ਦਈਏ ਕਿ ਸੋਨੂੰ ਪੰਜਾਬਣ ਦਾ ਅਸਲ ਨਾਂ ਗੀਤਾ ਅਰੋੜਾ ਹੈ।

ਅਦਾਲਤ ਨੇ ਸੋਨੂੰ ਤੇ ਉਸ ਦੇ ਸਾਥੀ ਨੂੰ 12 ਸਾਲਾ ਲੜਕੀ ਨਾਲ ਬਲਾਤਕਾਰ ਤੇ ਜਬਰਨ ਇਸ ਧੰਦੇ ਵਿੱਚ ਧੱਕਣ ਦਾ ਦੋਸ਼ੀ ਠਹਿਰਾਇਆ ਹੈ। ਮਾਮਲਾ ਸਾਲ 2009 ਦਾ ਹੈ। ਦਿੱਲੀ ਦੇ ਹਰਸ਼ ਵਿਹਾਰ ਖੇਤਰ ਵਿੱਚ ਇੱਕ 12 ਸਾਲਾਂ ਦੀ ਲੜਕੀ ਅਗਵਾ ਹੋਈ ਤੇ ਬਾਅਦ ਵਿੱਚ ਉਹ ਕਿਸੇ ਤਰ੍ਹਾਂ ਨਜਫਗੜ੍ਹ ਥਾਣੇ ਪਹੁੰਚੀ ਸੀ।

ਲੜਕੀ ਨੇ ਸਾਰੀ ਪੁਲਿਸ ਘਟਨਾ ਦੱਸੀ। ਪੀੜਤ ਲੜਕੀ ਮੁਤਾਬਕ 2006 ਵਿੱਚ ਜਦੋਂ ਉਹ ਛੇਵੀਂ ਜਮਾਤ ਵਿੱਚ ਪੜ੍ਹ ਰਹੀ ਸੀ ਤਾਂ ਸੰਦੀਪ ਨਾਂ ਦੇ ਲੜਕੇ ਨਾਲ ਉਸ ਦੀ ਦੋਸਤੀ ਹੋਈ। ਸਾਲ 2009 ਵਿੱਚ ਸੰਦੀਪ ਉਸ ਨਾਲ ਵਿਆਹ ਕਰਾਉਣ ਦੇ ਬਹਾਨੇ ਉਸ ਨੂੰ ਦਿੱਲੀ ਦੇ ਇੱਕ ਇਲਾਕੇ ‘ਚ ਲੈ ਗਿਆ ਤੇ ਉਸ ਨਾਲ ਬਲਾਤਕਾਰ ਕੀਤਾ। ਸੰਦੀਪ ਨੇ ਲੜਕੀ ਨੂੰ 10 ਵਾਰ ਵੱਖ-ਵੱਖ ਲੋਕਾਂ ਨੂੰ ਵੇਚਿਆ।

ਫਿਰ ਬੱਚੀ ਨੂੰ ਸੋਨੂੰ ਪੰਜਾਬਣ ਦੇ ਹਵਾਲੇ ਕਰ ਦਿੱਤਾ ਗਿਆ। ਸੋਨੂੰ ਨੇ ਜ਼ਬਰਦਸਤੀ ਲੜਕੀ ਨੂੰ ਵੇਸ਼ਵਾ ਦੇ ਧੰਦੇ ਵਿੱਚ ਧੱਕ ਦਿੱਤਾ। ਇਸ ਦੌਰਾਨ ਬੱਚੇ ਨੂੰ ਨਸ਼ੇ ਦੇ ਟੀਕੇ ਵੀ ਦਿੱਤੇ ਗਏ। ਲੜਕੀ ਨੂੰ ਦਿੱਲੀ ਤੋਂ ਇਲਾਵਾ ਹਰਿਆਣਾ ਤੇ ਪੰਜਾਬ ਵੀ ਭੇਜਿਆ ਗਿਆ। ਬਾਅਦ ਵਿੱਚ ਸਤਪਾਲ ਨਾਂ ਦੇ ਵਿਅਕਤੀ ਨੇ ਲੜਕੀ ਨਾਲ ਜ਼ਬਰਦਸਤੀ ਵਿਆਹ ਕਰਵਾ ਲਿਆ ਪਰ ਲੜਕੀ ਕਿਸੇ ਤਰ੍ਹਾਂ ਉਸ ਦੇ ਚੁੰਗਲ ਵਿੱਚੋਂ ਬਚ ਨਿਕਲੀ ਤੇ ਨਜਫਗੜ੍ਹ ਥਾਣੇ ਪਹੁੰਚ ਗਈ।

Leave a Reply

Your email address will not be published. Required fields are marked *