ਪੰਜਾਬ ‘ਚ ‘ਨਕਲੀ ਸ਼ਰਾਬ’ ਨਾਲ 38 ਮੌਤਾਂ: ‘ਕੰਮ ਕਰਦਾ ਸੀ ਤਾਂ ਪੀਂਦਾ ਵੀ ਸੀ, ਜ਼ਹਿਰੀਲੀ ਸ਼ਰਾਬ ਨੇ ਮਾਰ ਦਿੱਤਾ’

Report Vimal Sharma

ਚੰਡੀਗੜ੍ਹ : ਤਰਨਤਾਰਨ,(Tarantaran) ਅੰਮ੍ਰਿਤਸਰ,(Amritsar) ਬਟਾਲਾ(Batala) ਵਿੱਚ ਜ਼ਹਿਰੀਲੀ ਸ਼ਰਾਬ (Poison Liqour) ਪੀਣ ਨਾਲ ਹੁਣ ਤੱਕ 39 ਲੋਕਾਂ ਦੀ ਮੌਤ ਹੋ ਗਈ ਹੈ, ਤਾਜ਼ਾ ਮੌਤ ਦਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਜਿੱਥੇ 65 ਸਾਲ ਦੇ ਪ੍ਰਕਾਸ਼ ਚੰਦ ਨਾਂ ਦੇ ਸ਼ਖ਼ਸ ਦੀ ਮੌਤ ਹੋ ਗਈ ਹੈ, ਤਰਨਤਾਰਨ ਵਿੱਚ ਹੁਣ ਤੱਕ  20  ਲੋਕਾਂ ਦੀ ਜ਼ਹਿਰੀ ਸ਼ਰਾਬ ਪੀਣ ਨਾਲ ਮੌਤ ਹੋ ਚੁੱਕੀ ਹੈ ਜਦਕਿ  ਅੰਮ੍ਰਿਤਸਰ 10 ਅਤੇ ਬਟਾਲਾ 9 ਲੋਕਾਂ ਦੀ ਮੌਤ ਹੋਈ ਹੈ

ਹੁਣ ਤੱਕ 8 ਲੋਕਾਂ ਦੀ ਗਿਰਫ਼ਤਾਰੀ 

ਪੰਜਾਬ ਪੁਲਿਸ ਨੇ ਤਰਨਤਾਰਨ,ਬਟਾਲਾ ਅਤੇ ਅੰਮ੍ਰਿਤਸਰ ਜ਼ਹਿਰੀਲੀ ਸ਼ਰਾਬ ਦੇ ਮਾਾਮਲੇ ਵਿੱਚ ਹੁਣ ਤੱਕ 8 ਲੋਕਾਂ ਦੀ ਗਿਰਫ਼ਤਾਰੀ  ਹੋ ਚੁੱਕੀ ਹੈ,ਪੁਲਿਸ ਦੀਆਂ 5 ਟੀਮਾਂ ਨੇ 7 ਹੋਰ ਮੁਲਜ਼ਮਾਂ ਦੀ ਗਿਰਫ਼ਤਾਰੀ ਕੀਤੀ ਹੈ,ਸਭ ਤੋਂ ਪਹਿਲਾ ਪੁਲਿਸ ਨੇ ਮੁਲਜ਼ਮ ਬਲਵਿੰਦਰ ਕੌਰ ਨੂੰ ਗਿਰਫ਼ਤਾਰ ਕੀਤਾ ਸੀ,ਜ਼ਹਿਰੀਲੀ ਸ਼ਰਾਬ ਨਾਲ ਪ੍ਰਭਾਵਿਤ ਤਿੰਨ ਜ਼ਿਲ੍ਹਿਆਂ ਵਿੱਚ 40 ਥਾਵਾਂ ਤੇ 5 ਟੀਮਾਂ ਵੱਲੋਂ ਹੁਣ ਤੱਕ ਰੇਡ ਮਾਰੀ ਜਾ ਚੁੱਕੀ ਹੈ

ਡੀਜੀਪੀ ਦਿਨਕਰ ਗੁਪਤਾ (Dgp Dinker Gupta) ਨੇ ਜਾਣਕਾਰੀ ਦਿੱਤੀ ਹੈ ਕਿ ਵੱਡੀ ਗਿਣਤੀ ਜ਼ਹਿਰੀਲੀ ਸ਼ਰਾਬ ਫੜੀ ਜੋ ਕਿ ਡਰੰਮਾਂ ਵਿੱਚ ਰੱਖੀ ਗਈ ਸੀ,ਪੁਲਿਸ ਨੇ ਬਰਾਮਦ ਕੀਤੀ ਗਈ ਜ਼ਹਿਰੀਲੀ ਸ਼ਰਾਬ ਨੂੰ ਕੈਮੀਕਲ ਜਾਂਚ ਲਈ ਭੇਜ ਦਿੱਤੀ ਹੈ,ਡੀਜੀਪੀ (Dgp Dinker Gupta) ਮੁਤਾਬਿਕ ਪੁਲਿਸ ਪੁਲਿਸ ਹੋਰ ਥਾਵਾਂ ‘ਤੇ ਵੀ ਰੇਡ ਮਾਰ ਰਹੀ ਹੈ ਅਤੇ ਇਸ ਪੂਰੇ ਨੈੱਟਵਰਕ ਦਾ ਪਰਦਾਫ਼ਾਸ ਕਰ ਕੇ ਰਹੇਗੀ

ਪੁਲਿਸ ਨੇ ਜਿੰਨਾਂ ਮੁਲਜ਼ਮਾਂ ਨੂੰ ਗਿਰਫ਼ਤਾਰ ਕੀਤਾ ਉਸ ਵਿੱਚ ਬਲਵਿੰਦਰ ਕੌਰ,ਮਿਥਊ ਨੂੰ ਅੰਮ੍ਰਿਤਸਰ ਪੇਂਡੂ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ,ਦਰਸ਼ਨ ਰਾਣੀ ਅਤੇ ਰਾਜਨ ਨੂੰ ਬਟਾਲਾ ਪੁਲਿਸ ਨੇ ਫੜਿਆ ਜਦਕਿ 4 ਮੁਲਜ਼ਮ ਕਸ਼ਮੀਰ ਸਿੰਘ, ਅੰਗਰੇਜ਼ ਸਿੰਘ, ਅਮਰਜੀਤ ਅਤੇ ਬਲਜੀਤ ਨੂੰ ਤਰਨਤਾਰਨ ਪੁਲਿਸ ਨੂੰ ਗਿਰਫ਼ਤਾਰ ਕੀਤਾ ਹੈ
ਡੀਜੀਪੀ ਦਿਨਕਰ ਗੁਪਤਾ (Dgp Dinker Gupta)  ਨੇ ਮੁਤਾਬਿਕ ਮੁਲਜ਼ਮ ਮਿੱਥੂ ਨੂੰ ਪਿੰਡ ਜਸੋ ਨੰਗਲ ਤੋਂ ਗਿਰਫ਼ਤਾਰ ਕੀਤਾ ਹੈ ਉਸ ਨੇ ਮੰਨਿਆ ਹੈ ਕਿ ਉਸ ਨੇ ਹੀ ਬੋਤਲਾਂ ਵਿੱਚ ਨੋਰੰਗਾਬਾਦ ਵਿੱਚ ਜ਼ਹਿਰੀਲੀ ਸ਼ਰਾਬ ਦੀ ਸਪਲਾਈ ਕੀਤੀ ਸੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Catain Amarinde Singh) ਨੇ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਦੀ ਜਾਂਚ  ਡਿਵੀਜ਼ਨਲ ਕਮਿਸ਼ਨਰ ਜਲੰਧਰ ਨੂੰ ਸੌਂਪ ਚੁੱਕੇ ਨੇ, ਇਸ ਦੇ ਨਾਲ ਜੁਆਇੰਟ ਐਕਸਾਈਜ਼ ਅਤੇ ਟੈਕਸੇਸ਼ਨ ਅਤੇ ਪ੍ਰਭਾਵਿਤ ਜ਼ਿਲ੍ਹਿਆਂ sp  ਵੀ ਜਾਂਚ ਟੀਮ ਦਾ ਹਿੱਸਾ ਹੋਣਗੇ

Leave a Reply

Your email address will not be published. Required fields are marked *