ਨਾਬਾਲਿਗ ਨਾਲ ਕਰਦਾ ਸੀ ਅਸ਼ਲੀਲ ਹਰਕਤਾਂ ਸ਼ਿਵ ਸੈਨਾ ਦਾ ਵਿਦਿਆਰਥੀ ਆਗੂ : ਪਰਚਾ ਦਰਜ

ਪਟਿਆਲਾ: ਥਾਣਾ ਅਰਬਨ ਅਸਟੇਟ ਇਲਾਕੇ ਵਿਚ ਹਿੰਦੂ ਸੰਗਠਨ ਦੇ ਇਕ ਆਗੂ ਨੇ ਮਾਂ ਨਾਲ ਨਾਜਾਇਜ਼ ਸਬੰਧ ਬਣਾਉਣ ਦੇ ਬਾਅਦ ਦੋਵਾਂ ਬੱਚਿਆਂ ਨੂੰ ਵੀ ਅਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਇਕ ਦਸੰਬਰ ਨੂੰ ਘਰ ਤੋਂ ਖ਼ੁਦਕੁਸ਼ੀ ਕਰਨ ਲਈ ਨਿਕਲਿਆ 13 ਸਾਲ ਦੇ ਬੱਚੇ ਨੂੰ ਬਾਲ ਸੁਰੱਖਿਆ ਵਿਭਾਗ ਦੀ ਟੀਮ ਨੇ ਰੈਸਕਿਊ ਕੀਤਾ ਸੀ ਜਿਸ ਤੋਂ ਬਾਅਦ ਮਾਮਲੇ ਦਾ ਖੁਲਾਸਾ ਹੋਇਆ ਤਾਂ ਬਾਲ ਸੁਰੱਖਿਆ ਅਧਿਕਾਰੀ ਹਰਪ੍ਰੀਤ ਕੌਰ ਨੇ ਐਸਐਸਪੀ ਵਿਕਰਮਜੀਤ ਦੁੱਗਲ ਨੂੰ ਪੱਤਰ ਭੇਜਿਆ ਜਿਸ ਦੇ ਆਧਾਰ ਉਤੇ ਥਾਣਾ ਅਰਬਨ ਅਸਟੇਟ ਪੁਲਿਸ ਨੇ ਸ਼ਿਵ ਸੈਨਾ ਸਟੂਡੈਂਟ ਵਿੰਗ (ਉੱਤਰੀ ਭਾਰਤ) ਦੇ ਪ੍ਰਧਾਨ ਰਾਜੇਸ਼ ਕੌਸ਼ਿਕ ਉਰਫ਼ ਗੱਗੀ ਵਿਰੁਧ ਪੋਸਕੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਮੁਲਜ਼ਮ ਫ਼ਰਾਰ ਹੈ ਜਿਸ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਬਾਲ ਵਿਭਾਗ ਨੂੰ ਬੱਚੇ ਵਲੋਂ ਦਿਤੇ ਬਿਆਨ ਅਨੁਸਾਰ ਪਿਛਲੇ ਕੁੱਝ ਸਾਲਾਂ ਤੋਂ ਮੁਲਜ਼ਮ ਦੇ ਉਸ ਦੀ ਮਾਂ ਨਾਲ ਨਾਜਾਇਜ਼ ਸਬੰਧ ਹਨ ਤੇ ਬੱਚੇ ਨੇ ਕਈ ਵਾਰ ਅੱਖੀ ਵੀ ਦੇਖਿਆ ਸੀ। ਜਦੋਂ ਬੱਚੇ ਨੇ ਪਿਤਾ ਨੂੰ ਦਸਿਆ ਕਿ ਤਾਂ ਇਸ ਕਾਰਨ ਤੋਂ ਘਰੇਲੂ ਕਲੇਸ਼ ਸ਼ੁਰੂ ਹੋ ਗਿਆ ਅਤੇ ਪਤੀ-ਪਤਨੀ ਵੱਖ-ਵੱਖ ਰਹਿਣ ਲੱਗੇ ਅਤੇ ਮਾਮਲਾ ਅਦਾਲਤ ਵਿਚ ਪੁੱਜ ਗਿਆ। ਜਦੋਂ ਕਿ ਦੋਵਾਂ ਦੇ ਬੱਚੇ ਮਾਂ ਨਾਲ ਰਹਿ ਰਹੇ ਸਨ। ਮੁਲਜ਼ਮਾਂ ਵਲੋਂ ਘਰ ਵਿਚ ਆ ਕੇ 13 ਸਾਲਾ ਬੱਚੇ ਨਾਲ ਗ਼ਲਤ ਹਰਕਤਾਂ ਕੀਤੀਆਂ ਜਾਂਦੀਆਂ ਜਦੋਂਕਿ ਛੋਟੀ ਭੈਣ ਨਾਲ ਵੀ ਗ਼ਲਤ ਹਰਕਤਾਂ ਕੀਤੀਆਂ ਗਈਆਂ।
ਬੱਚਿਆਂ ਨੇ ਮਾਂ ਨੂੰ ਵੀ ਕਈ ਵਾਰ ਦਸਿਆ ਪਰ ਹਰਕਤਾਂ ਬੰਦ ਨਾ ਹੋਈਆਂ। ਇਸ ਤੋਂ ਪ੍ਰੇਸ਼ਾਨ ਹੋਇਆ 13 ਸਾਲਾ ਬੱਚਾ ਖ਼ੁਦਕੁਸ਼ੀ ਕਰਨ ਲਈ 1 ਦਸੰਬਰ ਨੂੰ ਘਰ ਤੋਂ ਨਿਕਲ ਗਿਆ ਸੀ ਜਿਸ ਨੂੰ ਬਾਲ ਸੁਰੱਖਿਆ ਵਿਭਾਗ ਨੇ ਲੱਭ ਕੇ ਅਪਣੇ ਸੁਰੱਖਿਆ ਵਿਚ ਰੱਖ ਲਿਆ। ਇਸ ਤੋਂ ਬਾਅਦ ਵਿਭਾਗ ਵਲੋਂ ਘਰ ਵਿਚ ਰਹਿ ਰਹੀ 5 ਸਾਲ ਦੀ ਬੱਚੀ ਨੂੰ ਵੀ ਅਪਣੇ ਕੋਲ ਲਿਆਉਣ ਲਈ ਘਰ ਵਿਚ ਪੁਲਿਸ ਭੇਜੀ ਪਰ ਉੱਥੇ ਕੋਈ ਨਹੀਂ ਮਿਲਿਆ। ਮਾਮਲੇ ਦੀ ਜਾਂਚ ਕਰ ਰਹੇ ਐਸਆਈ ਸਵਰਨ ਸਿੰਘ ਨੇ ਕਿਹਾ ਕਿ ਬਾਲ ਸੁਰੱਖਿਆ ਵਿਭਾਗ ਦੇ ਪੱਤਰ ਦੇ ਆਧਾਰ ਉਤੇ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਜੇਲ ਭੇਜਿਆ ਜਾਵੇਗਾ।

Leave a Reply

Your email address will not be published. Required fields are marked *