ਪਟਿਆਲਾ ਪੁਲਿਸ ਵੱਲੋਂ ਖੋਹੀ ਗਈ ਟੈਕਸੀ ਬਰਾਮਦ-ਦੋਸ਼ੀ ਕਾਬੂ
ਸੀਨੀਅਰ ਕਪਤਾਨ ਪੁਲਿਸ ਪਟਿਆਲਾ ਸ੍ਰੀ ਦੀਪਕ ਪਾਰੀਕ ਆਈ.ਪੀ.ਐਸ, ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਮਿਤੀ 07-08-2022 ਨੂੰ ਸਵੇਰੇ ਸਮਾਣਾ ਤੋ ਖੋਹੀ ਗਈ ਟੈਕਸੀ ਸਟੈਂਡ ਪਟਿਆਲਾ ਦੀ ਅਰਟਿਗਾ ਗੱਡੀ ਨੰਬਰ PB 11 AZ-8376 ਦੀ ਵਾਰਦਾਤ ਨੂੰ ਟਰੇਸ ਕਰ ਲਿਆ ਗਿਆ ਹੈ ਅਤੇ ਖੋਹੀ ਗਈ ਗੱਡੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰੇ ਦੋਸ਼ੀਆ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਵਾਰਦਾਤ ਨੂੰ ਟਰੇਸ ਕਰਨ ਦੇ ਵਿੱਚ ਸ੍ਰੀ ਹਰਬੀਰ ਸਿੰਘ ਅਟਵਾਲ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰ: ਸੁਖਅਮ੍ਰਿਤ ਸਿੰਘ ਰੰਧਾਵਾ, ਉਪ ਕਪਤਾਨ ਪੁਲਿਸ (ਇੰਨਵੈਸ਼ਟੀਗੇਸ਼ਨ) ਪਟਿਆਲਾ, ਸ੍ਰੀ ਸੋਰਵ ਜਿੰਦਲ ਉਪ ਕਪਤਾਨ ਪੁਲਿਸ ਸਮਾਣਾ ਜੀ ਦੀ ਯੋਗ ਅਗਵਾਈ ਵਿਚ ਸਬ-ਇੰਸਪੈਕਟਰ ਸੁਰਿੰਦਰ ਭੱਲਾ ਇੰਚਾਰਜ ਸੀ.ਆਈ.ਏ ਸਟਾਫ ਸਮਾਣਾ ਦੀ ਟੀਮ ਅਤੇ ਪੁਲਿਸ ਚੋਕੀ ਮਵੀ ਕਲਾ ਵੱਲੋ ਅਹਿਮ ਭੂਮੀਕਾ ਨਿਭਾਈ ਗਈ ਹੈ .ਉਨ੍ਹਾਂ ਨੇ ਅੱਗੇ ਦੱਸਿਆ ਕਿ 7-8-2022 ਨੂੰ ਸਵੇਰੇ ਕਰੀਬ 2.30 AM ਪਰ ਚਾਰ ਨਾ ਮਾਲੂਮ ਨੌਜਵਾਨਾ ਨੇ ਰੇਲਵੇ ਸਟੇਸ਼ਨ ਪਟਿਆਲਾ ਦੇ ਸਾਹਮਣੇ ਟੈਕਸੀ ਸਟੈਡ ਤੋ ਸੁੱਚਾ ਸਿੰਘ ਪੁੱਤਰ ਹਰਮੀਤ ਸਿੰਘ ਵਾਸੀ ਨਿਊ ਬਿਸ਼ਨ ਨਗਰ ਪਟਿਆਲਾ ਦੀ ਆਰਟੀਕਾ ਕਾਰ ਨੰਬਰ PB 11 AZ-8376 ਪਟਿਆਲਾ ਤੋ ਪਾਤੜਾ ਲੈ ਕੇ ਜਾਣ ਲਈ 1700 ਰੁਪਏ ਵਿਚ ਕਿਰਾਏ ਪਰ ਹਾਇਰ ਕੀਤੀ ਸੀ. ਜਦੋ ਸੁੱਚਾ ਸਿੰਘ ਉਕਤ ਪਿੰਡ ਪ੍ਰੇਮ ਸਿੰਘ ਵਾਲਾ ਥਾਣਾ ਸਦਰ ਸਮਾਣਾ ਦੇ ਏਰੀਆ ਵਿਚ ਮੇਨ ਜੀ.ਟੀ. ਰੋਡ ਰਾਹੀ ਕਾਰ ਲੈ ਕੇ ਪੁੱਜਾ ਤਾਂ ਕਾਰ ਵਿਚ ਬੈਠੇ ਚਾਰ ਨੋਜਵਾਨਾ ਵਿਚੋ ਪਿਛਲੀ ਸੀਟ ਤੇ ਬੈਠਾ ਇਕ ਨੋਜਵਾਨ ਕਾਰ ਡਰਾਇਵਰ /ਮਾਲਕ ਸੁੱਚਾ ਸਿੰਘ ਦੇ ਗਲ ਵਿਚ ਰੱਸੀ ਪਾ ਕੇ ਉਸ ਦਾ ਗਲ ਘੁੱਟਣ ਲੱਗਾ ਅਤੇ ਉਸ ਪਾਸੋ ਕਾਰ ਰੁਕਵਾ ਕੇ ਸੁੱਚਾ ਸਿੰਘ ਉਕਤ ਨੂੰ ਧੱਕਾ ਮਾਰ ਕੇ ਕਾਰ ਵਿਚੋ ਬਾਹਰ ਸੁੱਟ ਦਿੱਤਾ ਅਤੇ ਕਾਰ ਨਾ ਮਾਲੂਮ ਦੋਸ਼ੀ ਖੁਦ ਡਰਾਇਵ ਕਰ ਕੇ ਕਾਰ ਸਮੇਤ ਪਾਤੜਾ ਸਾਇਡ ਵੱਲ ਭੱਜ ਗਏ ਸਨ ਜਿਸ ਸਬੰਧੀ ਸੁੱਚਾ ਸਿੰਘ ਦੇ ਬਿਆਨ ਪਰ ਮੁਕਦਮਾ ਨੰਬਰ 169 ਮਿਤੀ 7 ਅਗਸਤ 22 ਅਧੀਨ ਧਾਰਾ 382,34 ਆਈ ਪੀ ਸੀ ਬਰਖਿਲਾਫ 4 ਨਾ ਮਾਲੂਮ ਦੋਸ਼ੀਆਂ ਦਰਜ ਰਜਿਸਟਰ ਕੀਤਾ ਗਿਆ ਸੀ,
ਸ਼ੀ ਸੁਰਿੰਦਰ ਭੱਲਾ ਇੰਚਾਰਜ ਸੀ.ਆਈ ਏ ਸਮਾਣਾ ਖੁਦ ਅਤੇ ਟੀਮ ਦੇ ਮੈਂਬਰ ਹੋਲਦਾਰ ਅਮਰਿੰਦਰ ਸਿੰਘ ਅਤੇ ਹੋਲਦਾਰ ਪ੍ਰਿਤਪਾਲ ਸਿੰਘ ਨੇ ਵੱਖ ਵੱਖ ਸ਼ਹਿਰਾਂ/ਜਿਲਿਆਂ/ਸਟੇਟਾਂ ਵਿਚ ਜਾਂਚ ਕਰਕੇ ਖੋਹੀ ਗਈ ਕਾਰ ਨੂੰ ਅਤੇ ਦੋਸ਼ਿਆਨ ਨੂੰ ਟਰੇਸ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਮਿਤੀ 14.08.2022 ਨੂੰ ASI ਰਣਜੀਤ ਸਿੰਘ ਵਲੋ ਉਕਤ ਦੋਸ਼ਿਆਨ ਸਮੇਤ ਖੌਹ ਕੀਤੀ ਗਈ ਆਰਟੀਗਾ ਕਾਰ ਬਰਾਮਦ ਕਰਕੇ ਇਸ ਕੇਸ ਦਾ ਮੇਨ ਮਾਸਟਰਮਾਈਡ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ/ਕਾਬੂ ਕੀਤਾ ਗਿਆ ਹੈ.
ਹੁਣ ਤੱਕ ਦੀ ਪੜਤਾਲ ਤੋ ਇਨਾ ਦੋਸੀਆ ਦੇ ਖਿਲਾਫ ਪਹਿਲਾ ਕੋਈ ਕਰੀਮੀਨਲ ਕੇਸ ਦਾ ਹੋਣਾ ਨਹੀ ਪਾਇਆ ਗਿਆ। ਟੈਕਸੀ ਡਰਾਇਵਰਾਂ/ਮਾਲਕਾਂ ਨੂੰ ਅਪੀਲ ਕੀਤੀ ਜਾਦੀ ਹੈ ਕਿ ਉਹ ਆਪਣੀਆਂ ਕਾਰਾਂ ਵਿਚ ਜੀ.ਪੀ.ਐਸ ਸਿਸਟਮ ਲਗਵਾਉੇਣ ਅਤੇ ਸਵਾਰੀ ਬੈਠਾਉਣ ਤੋ ਪਹਿਲਾ ਉਸ ਦਾ ਅਧਾਰ ਕਾਰਡ ਜਾਂ ਕੋਈ ਵੀ ਆਈਡੀ ਪਰੂਫ ਅਤੇ ਮੋਬਾਇਲ ਫੌਨ ਨੰਬਰ ਲੈ ਕੇ ਉਨ੍ਹਾ ਨੂੰ ਚੈਕ ਕਰਨ ਉਪਰੰਤ ਹੀ ਸਵਾਰੀ ਲੈ ਕੇ ਜਾਣ।
ਸ੍ਰੀ. ਦੀਪਕ ਪਾਰੀਕ ਆਈ.ਪੀ.ਐਸ ਜੀ ਨੇ ਅੱਗੇ ਦੱਸਿਆ ਕਿ ਇਹਨਾ ਉਕਤਾਨ ਦੋਸ਼ਿਆਨ ਨੂੰ ਮਾਨਯੋਗ ਅਦਾਲਤ ਸਮਾਣਾ ਦੇ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਨਾ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ