ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਨੇ ਪਟਿਆਲਾ ਕੋਤਵਾਲੀ ਦੇ ਸਟੇਸ਼ਨ ਹਾਊਸ ਆਫਿਸਰ ਵਜੋਂ ਚਾਰਜ ਸੰਭਾਲਿਆ



ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਪੁਲਿਸ ਦੇ ਮਿਹਨਤੀ ਅਤੇ ਇਮਾਨਦਾਰ ਅਧਿਕਾਰੀ ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਨੇ ਪਟਿਆਲਾ ਕੋਤਵਾਲੀ ਦੇ ਸਟੇਸ਼ਨ ਹਾਊਸ ਆਫਿਸਰ ਵਜੋਂ ਚਾਰਜ ਸੰਭਾਲ ਲਿਆ ਹੈ। SHO ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਜਿੱਥੇ ਆਮ ਜਨਤਾ ਦੇ ਲਈ ਹਮਦਰਦ ਅਧਿਕਾਰੀ ਵਜੋਂ ਵਿਚਰਦੇ ਹਨ, ਉਥੇ ਗੁੰਡੇ ਬਦਮਾਸ਼ ਅਤੇ ਗਲਤ ਕੰਮ ਕਰਨ ਵਾਲੇ ਇਹਨਾਂ ਦਾ ਨਾਂ ਸੁਣਦੇ ਹੀ ਸਾਵਧਾਨ ਹੋ ਜਾਂਦੇ ਹਨ । ਇਹ ਕਾਬਲ ਅਫਸਰ ਹੁਣ ਤੱਕ ਭਾਦਸੋਂ ਸਮੇਤ ਕਈ ਕਈ ਵੱਡੇ ਥਾਣਿਆਂ ਵਿੱਚ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾ ਚੁੱਕੇ ਹਨ। ਇੰਟਰਨੈਸ਼ਨਲ ਹਿਊਮਨ ਰਾਇਟਸ ਆਰਗੇਨਾਈਜੇਸ਼ਨ ਫਾਰ ਪੁਲਿਸ ਪਬਲਿਕ ਪ੍ਰੈਸ ਨੇ ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਦੀ ਪਟਿਆਲਾ ਕੋਤਵਾਲੀ ਵਿਖੇ ਬਤੌਰ ਐਸ ਐਚ ਓ ਨਿਯੁਕਤੀ ਲਈ ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਦਾ ਧੰਨਵਾਦ ਕੀਤਾ ਹੈ।
