ਐਸਐਸਪੀ ਪਟਿਆਲਾ ਵਿਕਰਮਜੀਤ ਦੁੱਗਲ ਦੀ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਵਜੋਂ ਤਰੱਕੀ
ਤੇਲੰਗਾਨਾ ਸਰਕਾਰ ਵੱਲੋਂ ਅੱਜ ਜਾਰੀ ਹੁਕਮਾਂ ਰਾਹੀਂ 2007 ਬੈਚ ਦੇ ਆਈਪੀਐਸ ਅਧਿਕਾਰੀ ਵਿਕਰਮਜੀਤ ਦੁੱਗਲ ਨੂੰ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਵਜੋਂ ਪਦ-ਉੱਨਤ ਕੀਤਾ ਹੈ।ਸ਼੍ਰੀ ਦੁੱਗਲ ਵਰਤਮਾਨ ਚ ਇੰਟਰ ਕਾਡਰ ਡੈਪੂਟੇਸ਼ਨ ‘ਤੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਐਸ ਐਸ ਪੀ ਵਜੋਂ ਤਾਇਨਾਤ ਹਨ।ਸਰਕਾਰੀ ਅਧਿਸੂਚਨਾ ਮੁਤਾਬਕ ਸ਼੍ਰੀ ਦੁੱਗਲ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਦੇ ਰੈਂਕ ਚ, ਸੁਪਰ ਟਾਈਮ ਸਕੇਲ (i) ਦੇ ਪੇਅ ਮੈਟ੍ਰਿਕਸ ਦੇ ਲੈਵਲ 13 ਏ ਵਿੱਚ ਪਦ-ਉੱਨਤ ਹੋਏ ਹਨ।
ਮਾਂ ਨੇ ਹੀ ਮਰਵਾਏ ਸਨ ਖੇੜੀ ਗੰਡੀਆ ਦੇ ਬੱਚੇ
ਪਟਿਆਲਾ: ਵਿਕਰਮਜੀਤ ਦੁੱਗਲ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾ ਪਿੰਡ ਖੇੜੀ ਗੰਡਿਆ ਦੇ 2 ਬੱਚੇ ਜਸ਼ਨਦੀਪ ਸਿੰਘ ਉਮਰ 10 ਸਾਲ ਅਤੇ ਹਸ਼ਨਦੀਪ ਸਿੰਘ ਉਮਰ 8 ਸਾਲ ਨੂੰ ਕਿਸੇ ਨਾਮਾਲੂਮ ਵਿਅਕਤੀ ਵੱਲੋਂ ਅਗਵਾ ਕਰਨ ਸਬੰਧੀ ਇਹਨਾਂ ਬੱਚਿਆਂ ਦੇ ਪਿਤਾ ਦੀਦਾਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਖੇੜੀ ਗੰਡਿਆ ਨੇ ਮੁੱਕਦਮਾ ਨੰ. 67 ਮਿਤੀ 23.07.2019 ਅਧ 365 ਆਈ.ਪੀ.ਸੀ. ਥਾਣਾ ਖੇੜੀ ਗੰਡਿਆ ਦਰਜ ਰਜਿਸਟਰ ਕਰਵਾਇਆ ਸੀ।
ਜੋ ਦੋਰਾਨੇ ਤਫਤੀਸ਼ ਇਹਨਾਂ ਬੱਚਿਆਂ ਦੀਆਂ ਲਾਸ਼ਾ ਭਾਖੜਾ ਨਹਿਰ ਨਰਵਾਣਾ ਬ੍ਰਾਂਚ ਵਿੱਚ ਬ੍ਰਾਮਦ ਹੋਈਆ ਸਨ ਅਤੇ ਇਸ ਮੁੱਕਦਮਾ ਵਿੱਚ ਜੁਰਮ 302, 120-ਬੀ ਆਈ.ਪੀ.ਸੀ. ਦਾ ਵਾਧਾ ਕੀਤਾ ਗਿਆ ਸੀ। ਇਸ ਮੁਕੱਦਮਾ ਨੂੰ ਫੇਸ ਕਰਨ ਲਈ ਪੁਲਿਸ ਮੁੱਖੀ ਪਟਿਆਲਾ ਵੱਲੋਂ ਸ੍ਰੀ ਜਸਵਿੰਦਰ ਸਿੰਘ ਟਿਵਾਣਾ ਉਪ ਕਪਤਾਨ ਪੁਲਿਸ ਸਰਕਲ ਘਨੋਰ ਦੀ ਅਗਵਾਈ ਵਿੱਚ ਸਮੇਤ ਇੰਸਪੈਕਟਰ ਕੁਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਖੇੜੀ ਗੰਡਿਆ ਇੱਕ ਟੀਮ ਬਣਾਈ ਜੋ ਇਸ ਟੀਮ ਵੱਲੋਂ ਮੁੱਕਦਮਾ ਦੀ ਤਫਤੀਸ਼ ਤਕਨੀਕੀ ਅਤੇ ਵਿਗਿਆਨਕ ਢੰਗ ਨਾਲ ਅਮਲ ਵਿੱਚ ਲਿਆਦੀ ਗਈ।
ਮਿਤੀ 02.03.2021 ਨੂੰ ਇਸ ਟੀਮ ਨੇ ਕੈਸ ਨੂੰ ਦ੍ਰਿਸ਼ ਕਰਦੇ ਹੋਏ ਇਸ ਮੁਕੱਦਮਾ ਦੇ ਦੋਸ਼ੀ ਬਲਜੀਤ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਪਿੰਡ ਮਹਿਮਾ ਅਤੇ ਉਸਦੀ ਸਹਿਦੋਸ਼ਣ ਮਨਜੀਤ ਕੌਰ ਪਤਨੀ ਦੀਦਾਰ ਸਿੰਘ ਵਾਸੀ ਪਿੰਡ ਖੇੜੀ ਗੰਡਿਆ ਨੂੰ ਗ੍ਰਿਫਤਾਰ ਕੀਤਾ। ਜੋ ਦੋਰਾਨੇ ਪੁੱਛ ਗਿੱਛ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਦੋਨਾਂ ਦੋਸ਼ੀਆਂ (ਮਨਜੀਤ ਕੌਰ ਅਤੇ ਬਲਜੀਤ ਸਿੰਘ ਦੇ ਆਪਸ ਵਿੱਚ ਪ੍ਰੇਮ ਸਬੰਧ ਸਨ। ਦੀਦਾਰ ਸਿੰਘ ਜੋ ਕਿ ਬਲਜੀਤ ਸਿੰਘ ਦੀ ਸਕੀ ਮਾਸੀ ਦਾ ਲੜਕਾ ਹੈ ਨੂੰ ਉਸਦੀ ਪਤਨੀ ਮਨਜੀਤ ਕੌਰ ਦੇ ਪ੍ਰੇਮ ਸਬੰਧਾਂ ਦਾ ਪਤਾ ਲੱਗਾ ਤਾਂ ਉਸ ਨੇ ਆਪਣੀ ਪਤਨੀ ਮਨਜੀਤ ਕੌਰ ਨੂੰ ਅਜਿਹਾ ਕਰਨ ਤੋਂ ਰੋਕਿਆ ਜਿਸ ਵਜ੍ਹਾ ਕਰਕੇ ਇਨ੍ਹਾਂ ਪਤੀ ਪਤਨੀ ਦਾ ਆਪਸ ਵਿੱਚ ਲੜਾਈ ਝਗੜਾ ਹੋਣ ਕਰਕੇ ਵਿੱਚ ਕਲੇਸ਼ ਰਹਿਣ ਲੱਗ ਪਿਆ।
ਜੋ ਹਰ ਰੋਜ ਦੇ ਝਗੜੇ ਅਤੇ ਕਲੇਸ਼ ਤੋਂ ਮਨਜੀਤ ਕੌਰ ਅਤੇ ਬਲਜੀਤ ਸਿੰਘ ਨੇ ਆਪਸ ਵਿੱਚ ਮਿਲਕੇ ਦੀਦਾਰ ਸਿੰਘ ਨੂੰ ਸਬਕ ਸਿਖਾਉਣ ਦੀ ਯੋਜਨਾ ਬਣਾਈ, ਜੋ ਇਸੇ ਯੋਜਨਾ ਤਹਿਤ ਮਿਤੀ 22.07.2019 ਨੂੰ ਮਨਜੀਤ ਕੌਰ ਨੇ ਆਪਣੇ ਪ੍ਰੇਮੀ ਬਲਜੀਤ ਸਿੰਘ ਨਾਲ ਸਲਾਹ ਮਸ਼ਵਰਾ ਕਰਕੇ ਆਪਣੇ ਦੋਹਾਂ ਬੱਚਿਆਂ ਨੂੰ ਕਰੀਬ 8.30 ਵਜੇ ਰਾਤ ਨੂੰ ਕੋਲਡਰਿੰਕ ਮੰਗਵਾਉਣ ਦਾ ਬਹਾਨਾ ਲੱਗਾ ਕੇ ਪਿੰਡ ਖੇੜੀ ਗੰਡਿਆ ਗੁਰਦੁਆਰਾ ਸਾਹਿਬ ਪਾਸ ਭੇਜ ਦਿੱਤਾ ਤੇ ਕਿਹਾ ਕਿ ਉਥੇ ਤੁਹਾਡਾ ਚਾਚਾ ਬਲਜੀਤ ਸਿੰਘ ਇੰਤਜਾਰ ਕਰ ਰਿਹਾ ਹੈ ਉਸਦੇ ਨਾਲ ਚਲੇ ਜਾਓ ਉਹ ਤੁਹਾਨੂੰ ਕੋਲਡਰਿੰਕ ਲੈ ਕੇ ਦੇਵੇਗਾ।
ਬਲਜੀਤ ਸਿੰਘ ਦੋਨੋਂ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਪਾਸੋਂ ਸਕੂਟਰ ਤੇ ਬਿਠਾ ਕੇ ਭਾਖੜਾ ਨਹਿਰ ਤੇ ਲੈ ਗਿਆ, ਜਿੱਥੇ ਉਸ ਨੇ ਗਿਣੀ ਮਿੱਥੀ ਸਾਜਿਸ਼ ਤਹਿਤ ਦੋਹਾਂ ਬੱਚਿਆਂ ਨੂੰ ਨਹਿਰ ਦਖਾਉਣ ਦੇ ਬਹਾਨੇ ਪੱਟਰੀ ਉੱਪਰ ਖੜਾ ਕਰ ਲਿਆ ਅਤੇ ਬੱਚਿਆਂ ਨੂੰ ਨਹਿਰ ਦੇਖਾਉਂਦੀਆਂ ਨੂੰ ਧੱਕਾ ਦੇ ਕੇ ਨਹਿਰ ਵਿੱਚ ਸੁੱਟ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਬੱਚਿਆਂ ਦੀ ਮਾਂ ਮਨਜੀਤ ਕੌਰ ਵੱਲੋਂ ਇਹ ਅਫਵਾਹ ਫਲਾਹ ਦਿੱਤੀ ਸੀ ਕਿ ਉਹਨਾਂ ਦੇ ਬੱਚਿਆਂ ਨੂੰ ਕੋਈ ਅਗਵਾਹ ਕਰਕੇ ਲੈ ਗਿਆ ਹੈ। ਜਿਸ ਦੇ ਤਹਿਤ ਉਕਤ ਮੁਕੱਦਮਾ ਦਰਜ ਹੋਇਆ ਸੀ।ਦੁੱਗਲ ਨੇ ਦੱਸਿਆ ਕਿ ਅੱਜ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 05 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਅਗਲੀ ਤਫਤੀਸ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਪੰਜਾਬ ਪੁਲਿਸ ਦੇ 38 ਮੁਲਾਜ਼ਮ ਤੇ ਮਾਲ ਵਿਭਾਗ ਦੇ 24 ਅਧਿਕਾਰੀ ਕੀਤੇ ਗ੍ਰਿਫਤਾਰ
ਸਮਾਜ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਇਰਾਦੇ ਨਾਲ ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ ਸਾਲ ਦੌਰਾਨ 77 ਮਾਮਲਿਆਂ ਵਿੱਚ ਰਿਸ਼ਵਤ ਲੈਂਦੇ ਹੋਏ 92 ਅਧਿਕਾਰੀਆਂ/ਕਰਮਚਾਰੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਜਿਨ੍ਹਾਂ ਵਿੱਚ 7 ਗਜ਼ਟਿਡ ਅਧਿਕਾਰੀਆਂ ਅਤੇ 85 ਨਾਨ-ਗਜ਼ਟਿਡ ਕਰਮਚਾਰੀਆਂ ਤੋਂ ਇਲਾਵਾ 14 ਪ੍ਰਾਈਵੇਟ ਵਿਅਕਤੀਆਂ ਸ਼ਾਮਲ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ-ਕਮ-ਡੀਜੀਪੀ ਸ੍ਰੀ ਬੀ.ਕੇ. ਉੱਪਲ ਨੇ ਕਿਹਾ ਕਿ ਬਿਉਰੋ ਨੇ ਰਿਸ਼ਵਤ ਲੈਣ ਵਾਲਿਆਂ ਨੂੰ ਨੱਥ ਪਾਉਣ ਅਤੇ ਇਸ ਸਮਾਜਿਕ ਬੁਰਾਈ ਨੂੰ ਠੱਲ੍ਹ ਪਾਉਣ ਲਈ ਦ੍ਰਿੜਤਾ ਨਾਲ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਇਕ ਬਹੁਪੱਖੀ ਪਹੁੰਚ ਅਪਣਾਈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ 1 ਜਨਵਰੀ ਤੋਂ 31 ਦਸੰਬਰ, 2020 ਤੱਕ ਟਰੈਪ ਲਗਾ ਕੇ ਹੋਰਨਾਂ ਵਿਭਾਗਾਂ ਤੋਂ ਇਲਾਵਾ ਪੰਜਾਬ ਪੁਲਿਸ ਦੇ 38, ਮਾਲ ਵਿਭਾਗ ਦੇ 24, ਸਥਾਨਕ ਸਰਕਾਰਾਂ ਦੇ 5, ਸਿਹਤ ਅਤੇ ਬਿਜਲੀ ਵਿਭਾਗ ਦੇ 3-3 ਕਰਮਚਾਰੀਆਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।ਬਿਊਰੋ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਉੱਪਲ ਨੇ ਕਿਹਾ ਕਿ ਵਿਜੀਲੈਂਸ ਨੇ 192 ਮੁਲਜ਼ਮਾਂ ਖ਼ਿਲਾਫ਼ 59 ਅਪਰਾਧਿਕ ਮਾਮਲੇ ਦਰਜ ਕੀਤੇ ਜਿਨ੍ਹਾਂ ਵਿੱਚ 27 ਗਜ਼ਟਿਡ ਅਧਿਕਾਰੀ, 67 ਨਾਨ-ਗਜ਼ਟਿਡ ਕਰਮਚਾਰੀ ਅਤੇ 98 ਪ੍ਰਾਈਵੇਟ ਵਿਅਕਤੀ ਸ਼ਾਮਲ ਹਨ। ਇਸ ਤੋਂ ਇਲਾਵਾ 9 ਗਜ਼ਟਿਡ ਅਧਿਕਾਰੀ, 24 ਨਾਨ-ਗਜ਼ਟਿਡ ਕਰਮਚਾਰੀ ਅਤੇ 5 ਪ੍ਰਾਈਵੇਟ ਵਿਅਕਤੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੀ ਜਾਂਚ ਲਈ 42 ਵਿਜੀਲੈਂਸ ਜਾਂਚਾਂ ਵੀ ਦਰਜ ਕੀਤੀਆਂ ਗਈਆਂ। ਇਸ ਤੋਂ ਇਲਾਵਾ, 2 ਗਜ਼ਟਿਡ ਅਧਿਕਾਰੀਆਂ ਅਤੇ 2 ਨਾਲ ਗਜ਼ਟਿਡ ਕਰਮਚਾਰੀਆਂ ਵਿਰੁੱਧ ਨਾਜਾਇਜ਼ ਜਾਇਦਾਦ ਸਬੰਧੀ 4 ਮਾਮਲੇ ਵੀ ਦਰਜ ਕੀਤੇ ਗਏ।
ਪਟਿਆਲੇ ਵਿਚ ਖੰਭ ਤੋਂ ਡਾਰ ਬਣਾਉਣ ਦਾ ਮੀਡਿਆਈ ਚਮਤਕਾਰ
ਮੀਡੀਆ ਨੂੰ ਸਮਾਜ ਦਾ ਆਇਨਾ ਕਿਹਾ ਜਾਂਦਾ ਹੈ ਪਰ ਜੇ ਆਈਨਾ ਹੀ ਵੇਖਣ ਵਾਲੇ ਨੂੰ ਪੁੱਠੀਆਂ ਸਿੱਧੀਆਂ ਸ਼ਕਲਾਂ ਵਿਖਾਉਣੀਆਂ ਸ਼ੁਰੂ ਕਰ ਦੇਵੇ ਅਤੇ ਉਸ ਵਿਚ ਕੋਈ ਨੁਕਸ ਪੈ ਜਾਵੇ ਤਾਂ ਫਿਰ ਅਸੀਂ ਉਸ ਨੂੰ ਘਰੋਂ ਬਾਹਰ ਹੀ ਸੁੱਟ ਦਿੰਦੇ ਹਾਂ ਜਾਂ ਫਿਰ ਕਬਾੜੀਏ ਦੇ ਹਵਾਲੇ ਕਰ ਦਿੰਦੇ ਹਾਂ। ਅਕਸਰ ਸਰਕਸ ਵਿਚ ਪੁੱਠੀਆਂ ਸਿੱਧੀਆਂ ਸ਼ਕਲਾਂ ਵਿਖਾਉਣ ਵਾਲੇ ਆਈਨੇ ਅਸੀਂ ਵੇਖਦੇ ਹਾਂ ਪਰ ਜਨਤਾ ਦੇ ਮਨੋਰੰਜਨ ਲਈ ਉਨ੍ਹਾਂ ਤੇ ਪਾਣੀ ਹੀ ਗਲਤ ਚੜ੍ਹਿਆ ਹੁੰਦਾ ਹੈ। ਮੀਡੀਆ ਲਾਈਨ ਵਿੱਚ ਪੱਤਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਕਿੱਤੇ ਕਸਬ ਦੀ ਨੈਤਿਕਤਾ ਕਾਇਮ ਰੱਖੀ ਜਾਵੇ ਅਤੇ ਸਹੀ ਤੱਥਾਂ ਦੀ ਰਿਪੋਰਟਿੰਗ ਹੀ ਕੀਤੀ ਜਾਵੇ ਪਰ ਅੱਜਕੱਲ੍ਹ ਸਭ ਤੋਂ ਪਹਿਲਾਂ ਖ਼ਬਰ ਲਾਉਣ ਦੀ ਹੋੜ ਦੇ ਵਿੱਚ ਬਗੈਰ ਤੱਥਾਂ ਦੀ ਛਾਣਬੀਣ ਕੀਤੇ ਕੁਝ ਕਾਹਲੇ ਪੱਤਰਕਾਰ ਖ਼ਬਰ ਨੂੰ ਅਜਿਹੇ ਢੰਗ ਨਾਲ ਤੋੜ ਮਰੋੜ ਕੇ ਪੇਸ਼ ਕਰਦੇ ਹਨ ਕਿ ਬਾਤ ਦਾ ਬਤੰਗੜ ਬਣ ਜਾਂਦਾ ਹੈ ਜਿਸ ਦਾ ਖਾਮਿਆਜ਼ਾ ਭਲੇਮਾਣਸ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਅਜਿਹੀ ਹੀ ਇੱਕ ਖ਼ਬਰ ਪਿੱਛੇ ਜਿਹੇ ਵੇਖਣ ਨੂੰ ਆਈ ਜਿਸ ਵਿੱਚ ਛਾਪਿਆ ਗਿਆ ਕਿ ਥਾਣਾ ਲਾਹੌਰੀ ਗੇਟ ਦੇ ਬਿਲਕੁਲ ਸਾਹਮਣੇ ਚੋਰਾਂ ਨੇ ਦੁਕਾਨ ਵਿਚੋਂ ਚੋਰੀ ਕਰ ਲਈ ਅਤੇ ਇਕ ਦੁਕਾਨਦਾਰ ਦਾ ਰੈਕ ਚੁੱਕ ਕੇ ਲੈ ਗਏ।
ਹੁਣ ਇਸ ਖਬਰ ਦੇ ਸਰੋਤ ਪਤਾ ਨਹੀਂ ਕੀ ਸਨ ਪਰ ਜਦੋਂ ਪੁਲੀਸ ਨਿਊਜ਼ ਇੰਡੀਆ ਨੇ ਇਸ ਖ਼ਬਰ ਦੀ ਪੂਰੀ ਛਾਣਬੀਣ ਕੀਤੀ ਤਾਂ ਪਤਾ ਲੱਗਿਆ ਕਿ ਅਜਿਹੀ ਕੋਈ ਘਟਨਾ ਘਟੀ ਹੀ ਨਹੀਂ।ਜਗਦੀਸ਼ ਕੁਮਾਰ ਨਾਮ ਦੇ ਜਿਸ ਦੁਕਾਨਦਾਰ ਦਾ ਰੈਕ ਚੋਰੀ ਹੋਣ ਬਾਰੇ ਖ਼ਬਰ ਛਾਪੀ ਗਈ ਸੀ ਉਸ ਨੇ ਪੁਲੀਸ ਨਿਊਜ਼ ਇੰਡੀਆ ਨੂੰ ਦੱਸਿਆ ਕਿ ਮੈਂ ਆਪਣਾ ਦੁਕਾਨ ਦਾ ਪੁਰਾਣਾ ਰੈਕ ਇੱਕ ਕਬਾਡ਼ੀਏ ਨੂੰ ਅੱਠ ਸੌ ਰੁਪਏ ਵਿੱਚ ਵੇਚ ਦਿੱਤਾ ਸੀ ,ਜਿਸ ਨੇ ਮੈਨੂੰ ਅੱਠ ਸੌ ਰੁਪਏ ਦੇ ਕੇ ਆਖਿਆ ਸੀ ਕਿ ਰੈਕ ਬਾਅਦ ਵਿਚ ਲੈ ਜਾਵੇਗਾ । ਦੁਕਾਨਦਾਰ ਨੇ ਦੱਸਿਆ ਕਿ ਉਸ ਦੇ ਭਰਾ ਦਾ ਐਕਸੀਡੈਂਟ ਹੋਣ ਕਾਰਨ ਉਸ ਦੀ ਦੁਕਾਨ ਬੰਦ ਸੀ ਇਸ ਲਈ ਕਬਾੜੀਏ ਨੇ ਆਖਿਆ ਕਿ ਸਵੇਰੇ ਆਪਣਾ ਖ਼ਰੀਦਿਆ ਰੈਕ ਲੈ ਜਾਵਾਂਗੇ ਅਤੇ ਦੂਜੇ ਦਿਨ ਸਵੇਰੇ ਜਲਦੀ ਆ ਕੇ ਕਬਾੜੀਆ ਉਹ ਰੈਕ ਲੈ ਗਿਆ ਸੀ ।
ਪਰ ਦੁਕਾਨਦਾਰ ਇਹ ਖ਼ਬਰ ਪੜ੍ਹ ਕੇ ਬੜਾ ਹੈਰਾਨ ਹੋਇਆ ਕਿ ਉਸ ਦੀ ਦੁਕਾਨ ਦੇ ਅੱਗੇ ਚੋਰੀ ਹੋ ਗਈ ਹੈ ਜਦਕਿ ਦੁਕਾਨਦਾਰ ਮੁਤਾਬਿਕ ਨਾ ਤਾਂ ਕੋਈ ਚੋਰੀ ਹੋਈ ਹੈ ਅਤੇ ਨਾ ਹੀ ਦੁਕਾਨ ਦਾ ਤਾਲਾ ਟੁੱਟਿਆ ਹੈ ਅਤੇ ਨਾ ਹੀ ਕੋਈ ਸ਼ਟਰ ਟੁੱਟਿਆ ਹੈ । ਦੁਕਾਨਦਾਰ ਨੇ ਕਿਹਾ ਕਿ ਜੇ ਮੇਰੀ ਦੁਕਾਨ ਦੀ ਚੋਰੀ ਹੋਈ ਹੁੰਦੀ ਤਾਂ ਮੈਂ ਥਾਣੇ ਜਾ ਕੇ ਐਫ ਆਈ ਆਰ ਜ਼ਰੂਰ ਦਰਜ ਕਰਵਾਉਂਦਾ ਪਰ ਕਿਸੇ ਨੇ ਜਾਣ ਬੁੱਝ ਕੇ ਇਹ ਖ਼ਬਰ ਝੂਠੇ ਤੌਰ ਤੇ ਆਪਣੇ ਵੱਲੋਂ ਹੀ ਬਣਾ ਕੇ ਲਗਾ ਦਿੱਤੀ ਹੈ। ਦੁਕਾਨਦਾਰ ਨੇ ਇਹ ਵੀ ਕਿਹਾ ਕਿ ਉਹ ਇਹ ਖ਼ਬਰ ਪਡ਼੍ਹਨ ਉਪਰੰਤ ਲਾਹੌਰੀ ਗੇਟ ਥਾਣੇ ਜਾ ਕੇ ਸ਼ਿਕਾਇਤ ਵੀ ਦੇ ਰਿਹਾ ਹੈ ਅਤੇ ਆਪਣੇ ਬਿਆਨ ਵੀ ਦਰਜ ਕਰਵਾ ਰਿਹਾ ਹੈ ਕਿਉਂਕਿ ਇਸ ਖਬਰ ਨੂੰ ਪੜ੍ਹਕੇ ਉਸ ਨੂੰ ਡਰ ਲੱਗਣ ਲੱਗ ਪਿਆ ਹੈ ਕਿ ਅਜਿਹੇ ਪੱਤਰਕਾਰ ਦੀ ਮਿਹਰਬਾਨੀ ਨਾਲ ਕਿਧਰੇ ਸੱਚ ਮੁੱਚ ਹੀ ਕੋਈ ਚੋਰ ਪ੍ਰੇਰਣਾ ਲੈਕੇ ਉਸਦੀ ਦੁਕਾਨ ਦਾ ਸ਼ਟਰ ਨਾਂ ਪੱਟ ਦੇਵੇ। ਹੁਣ ਇਸ ਦੁਕਾਨਦਾਰ ਦੇ ਇਸ ਬਿਆਨ ਵੱਲ ਜੇ ਨਜ਼ਰ ਦੌੜਾਈਏ ਤਾਂ ਬੜੀ ਹੈਰਾਨੀ ਹੁੰਦੀ ਹੈ ਕਿ ਮੀਡੀਆ ਇਸ ਤਰ੍ਹਾਂ ਦਾ ਗ਼ੈਰ ਜ਼ਿੰਮੇਵਾਰ ਵਤੀਰਾ ਕਿਵੇਂ ਅਪਣਾ ਸਕਦਾ ਹੈ? ਚੋਰੀ ਵਰਗੇ ਸੰਗੀਨ ਮਾਮਲੇ ਦੀ ਇਸ ਤਰ੍ਹਾਂ ਦੀ ਬੇਤੁਕੀ ਅਤੇ ਝੂਠੇ ਮਾਮਲੇ ਦੀ ਰਿਪੋਰਟਿੰਗ ਨਾਲ ਜਿੱਥੇ ਸਾਡੇ ਸਮਾਜ ਦੇ ਉੱਪਰ ਬੁਰਾ ਪ੍ਰਭਾਵ ਪੈਂਦਾ ਹੈ ਉਥੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਵੀ ਵਿਗਾੜ ਕੇ ਦਰਸਾਇਆ ਜਾਣਾ ਜੁਰਮ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਕਿਉਂਕਿ ਝੂਠੀ ਸੂਚਨਾ ਬਾਰੇ ਵੀ ਇੰਡੀਅਨ ਪੀਨਲ ਕੋਡ ਦੇ ਵਿੱਚ ਧਾਰਾਵਾਂ ਹਨ। ਪੱਤਰਕਾਰਾਂ ਨੂੰ ਚਾਹੀਦਾ ਹੈ ਕਿ ਜਦੋਂ ਵੀ ਕੋਈ ਉਨ੍ਹਾਂ ਕੋਲ ਅਜਿਹੀ ਖ਼ਬਰ ਆਉਂਦੀ ਹੈ ਤਾਂ ਦਫਤਰ ਵਿਚ ਬੈਠ ਕੇ ਮੱਖੀ ਤੇ ਮੱਖੀ ਮਾਰ ਕੇ ਖਬਰ ਛਾਪਣ ਦੀ ਬਜਾਏ ਘਟਨਾ ਵਾਲੀ ਥਾਂ ਤੇ ਜਾ ਕੇ ਅਜਿਹੇ ਮਾਮਲਿਆਂ ਦੀ ਤਸਦੀਕ ਜ਼ਰੂਰ ਕਰ ਲਈ ਜਾਵੇ ਕਿਉਂਕਿ ਕਈ ਵਾਰੀ ਇਸ ਘਟਨਾ ਨਾਲ ਸਬੰਧਤ ਵਿਅਕਤੀ ਜਾਂ ਪੁਲੀਸ ਅਧਿਕਾਰੀ ਜਨਤਾ ਪ੍ਰਤੀ ਡਿਊਟੀਆਂ ਦੇ ਰੁਝੇਵਿਆਂ ਕਾਰਨ ਪੱਤਰਕਾਰਾਂ ਦਾ ਫੋਨ ਵੀ ਅਟੈਂਡ ਨਹੀਂ ਕਰ ਸਕਦੇ ਇਸ ਲਈ ਜੇ ਕੋਈ ਤੁਹਾਡਾ ਫੋਨ ਅਟੈਂਡ ਨਹੀਂ ਕਰਦਾ ਤਾਂ ਤੁਹਾਡੀ ਡਿਊਟੀ ਬਣਦੀ ਹੈ ਕੀ ਸਮਾਜ ਦਾ ਆਈਨਾ ਹੋਣ ਕਾਰਣ ਤੁਸੀਂ ਖ਼ੁਦ ਜਾ ਕੇ ਅਜਿਹੀ ਘਟਨਾ ਵਾਲੀ ਥਾਂ ਦੇ ਉਤੇ ਪੁੱਛਗਿੱਛ ਕਰੋ ਅਤੇ ਤਸਦੀਕ ਕਰੋ ਜਾਂ ਸਬੰਧਤ ਥਾਣੇ ਦੇ ਵਿੱਚ ਖੁਦ ਜਾਓ ਤਾਂ ਜੋ ਤੁਸੀਂ ਆਮ ਜਨਤਾ ਨੂੰ ਝੂਠੀ ਜਾਣਕਾਰੀ ਦੇਣ ਦੇ ਅਪਰਾਧ ਤੋਂ ਬਚ ਸਕੋ ਅਤੇ ਤੁਹਾਡੀ ਜਿਹੜੀ ਸਾਖ ਹੈ ਅਤੇ ਤੁਹਾਡੇ ਅਖ਼ਬਾਰ ਦੀ ਮਾਣ ਮਰਿਆਦਾ ਹੈ ਉਹ ਆਮ ਜਨਤਾ, ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਨਜ਼ਰ ਦੇ ਵਿੱਚ ਕਾਇਮ ਰਹਿ ਸਕੇ ਅਤੇ ਤੁਹਾਡੇ ਪਾਠਕ ਤੁਹਾਡੀਆਂ ਖਬਰਾਂ ਨੂੰ ਸ਼ੱਕ ਦੀ ਨਜ਼ਰ ਨਾਲ ਨਾ ਵੇਖਣ
ਐਸ.ਐਸ.ਪੀ. ਪਟਿਆਲਾ ਸ਼੍ਰੀ ਵਿਕਰਮ ਜੀਤ ਦੁੱਗਲ ਵਲੋਂ ਚਲਾਏ ਗਏ ਸਪੈਸਲ ੳਪਰੇਸਨ ਤਹਿਤ ਕਾਰਵਾਈ ਕਰਦੇ ਹੋਏ ਮੁਹੰਮਦ ਸਰਫਾਰਜ਼ ਆਲਮ
ਐਸ.ਐਸ.ਪੀ. ਪਟਿਆਲਾ ਸ਼੍ਰੀ ਵਿਕਰਮ ਜੀਤ ਦੁੱਗਲ ਵਲੋਂ ਚਲਾਏ ਗਏ ਸਪੈਸਲ ੳਪਰੇਸਨ ਤਹਿਤ ਕਾਰਵਾਈ ਕਰਦੇ ਹੋਏ ਮੁਹੰਮਦ ਸਰਫਾਰਜ਼
ਆਲਮ,
ਐਸ.ਐਚ.ਓ. ਬਖਸ਼ੀਵਾਲ ਦੀ ਅਗਵਾਈ ਅਧੀਨ ਇਕ ਸਪੈਸ਼ਲ ਸਰਚ ਟੀਮ ਦਾ ਗਠਨ ਕੀਤਾ ਗਿਆ ਅਤੇ ਵੱਖ ਵੱਖ ਪਿਡਾਂ ਵਿਚ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਲਈ ਸਪੈਸਲ ਪਲਾਨਿੰਗ ਕੀਤੀ ਗਈ।ਜਿਸ ਵਿਚ ਸਿਪਾਹੀ ਰਵਿੰਦਰ ਸਿੰਘ ਵਲੋਂ ਹਾਸਿਲ ਕੀਤੀ ਗਈ ਖੂਫੀਆ ਜਾਣਕਾਰੀ ਨੂੰ ਵਾਚਨ ਪਰ ਸਪੈਸਲ ਰੂਟ ਮੈਪ ਤਿਆਰ ਕੀਤਾ ਗਿਆ ਜਿਸ ਪਰ ਪਿੰਡ ਦੁਘਾਟ ਅਤੇ ਛੋਟੀ ਰੋਣੀ ਵਿੱਚੋ ਨਜਾਇਜ਼ ਸਰਾਬ ਬ੍ਰਾਮਦ ਹੋਈ। ਜਿਸ ਪਰ ਥਾਣਾ ਬਖਸ਼ੀਵਾਲਾ ਵਿਖੇ ਐਕਸਾਈਜ ਐਕਟ ਤਹਿਤ 2 ਮੁਕੱਦਮੇ ਵੀ ਦਰਜ ਰਜਿਸਟਰ ਕੀਤੇ ਗਏ l
ਸ਼੍ਰੀ ਵਿਕਰਮ ਜੀਤ ਦੁੱਗਲ ਨੇ ਗਲਬਾਤ ਕਰਦਿਆਂ ਕਿਹਾ ਕਿ ਅੱਗੇ ਆਉਣ ਵਾਲੇ ਸਮੇਂ ਵਿਚ ਵੀ ਇਸ ਪ੍ਰਕਾਰ ਦੀਆਂ ਰੇਡਾ ਕੀਤੀਆ ਜਾਣਗੀਆਂ ਅਤੇ ਮਾੜੇ ਅੰਸਰਾ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।
ਐਸ.ਐਸ.ਪੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਪੁਲਿਸ ਨੂੰ ਕਿਸੇ ਵੀ ਵਕਤ ਦੇ ਸਕਦਾ ਹੈ।
ਨਾਬਾਲਿਗ ਨਾਲ ਕਰਦਾ ਸੀ ਅਸ਼ਲੀਲ ਹਰਕਤਾਂ ਸ਼ਿਵ ਸੈਨਾ ਦਾ ਵਿਦਿਆਰਥੀ ਆਗੂ : ਪਰਚਾ ਦਰਜ
ਪਟਿਆਲਾ: ਥਾਣਾ ਅਰਬਨ ਅਸਟੇਟ ਇਲਾਕੇ ਵਿਚ ਹਿੰਦੂ ਸੰਗਠਨ ਦੇ ਇਕ ਆਗੂ ਨੇ ਮਾਂ ਨਾਲ ਨਾਜਾਇਜ਼ ਸਬੰਧ ਬਣਾਉਣ ਦੇ ਬਾਅਦ ਦੋਵਾਂ ਬੱਚਿਆਂ ਨੂੰ ਵੀ ਅਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਇਕ ਦਸੰਬਰ ਨੂੰ ਘਰ ਤੋਂ ਖ਼ੁਦਕੁਸ਼ੀ ਕਰਨ ਲਈ ਨਿਕਲਿਆ 13 ਸਾਲ ਦੇ ਬੱਚੇ ਨੂੰ ਬਾਲ ਸੁਰੱਖਿਆ ਵਿਭਾਗ ਦੀ ਟੀਮ ਨੇ ਰੈਸਕਿਊ ਕੀਤਾ ਸੀ ਜਿਸ ਤੋਂ ਬਾਅਦ ਮਾਮਲੇ ਦਾ ਖੁਲਾਸਾ ਹੋਇਆ ਤਾਂ ਬਾਲ ਸੁਰੱਖਿਆ ਅਧਿਕਾਰੀ ਹਰਪ੍ਰੀਤ ਕੌਰ ਨੇ ਐਸਐਸਪੀ ਵਿਕਰਮਜੀਤ ਦੁੱਗਲ ਨੂੰ ਪੱਤਰ ਭੇਜਿਆ ਜਿਸ ਦੇ ਆਧਾਰ ਉਤੇ ਥਾਣਾ ਅਰਬਨ ਅਸਟੇਟ ਪੁਲਿਸ ਨੇ ਸ਼ਿਵ ਸੈਨਾ ਸਟੂਡੈਂਟ ਵਿੰਗ (ਉੱਤਰੀ ਭਾਰਤ) ਦੇ ਪ੍ਰਧਾਨ ਰਾਜੇਸ਼ ਕੌਸ਼ਿਕ ਉਰਫ਼ ਗੱਗੀ ਵਿਰੁਧ ਪੋਸਕੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਮੁਲਜ਼ਮ ਫ਼ਰਾਰ ਹੈ ਜਿਸ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਬਾਲ ਵਿਭਾਗ ਨੂੰ ਬੱਚੇ ਵਲੋਂ ਦਿਤੇ ਬਿਆਨ ਅਨੁਸਾਰ ਪਿਛਲੇ ਕੁੱਝ ਸਾਲਾਂ ਤੋਂ ਮੁਲਜ਼ਮ ਦੇ ਉਸ ਦੀ ਮਾਂ ਨਾਲ ਨਾਜਾਇਜ਼ ਸਬੰਧ ਹਨ ਤੇ ਬੱਚੇ ਨੇ ਕਈ ਵਾਰ ਅੱਖੀ ਵੀ ਦੇਖਿਆ ਸੀ। ਜਦੋਂ ਬੱਚੇ ਨੇ ਪਿਤਾ ਨੂੰ ਦਸਿਆ ਕਿ ਤਾਂ ਇਸ ਕਾਰਨ ਤੋਂ ਘਰੇਲੂ ਕਲੇਸ਼ ਸ਼ੁਰੂ ਹੋ ਗਿਆ ਅਤੇ ਪਤੀ-ਪਤਨੀ ਵੱਖ-ਵੱਖ ਰਹਿਣ ਲੱਗੇ ਅਤੇ ਮਾਮਲਾ ਅਦਾਲਤ ਵਿਚ ਪੁੱਜ ਗਿਆ। ਜਦੋਂ ਕਿ ਦੋਵਾਂ ਦੇ ਬੱਚੇ ਮਾਂ ਨਾਲ ਰਹਿ ਰਹੇ ਸਨ। ਮੁਲਜ਼ਮਾਂ ਵਲੋਂ ਘਰ ਵਿਚ ਆ ਕੇ 13 ਸਾਲਾ ਬੱਚੇ ਨਾਲ ਗ਼ਲਤ ਹਰਕਤਾਂ ਕੀਤੀਆਂ ਜਾਂਦੀਆਂ ਜਦੋਂਕਿ ਛੋਟੀ ਭੈਣ ਨਾਲ ਵੀ ਗ਼ਲਤ ਹਰਕਤਾਂ ਕੀਤੀਆਂ ਗਈਆਂ।
ਬੱਚਿਆਂ ਨੇ ਮਾਂ ਨੂੰ ਵੀ ਕਈ ਵਾਰ ਦਸਿਆ ਪਰ ਹਰਕਤਾਂ ਬੰਦ ਨਾ ਹੋਈਆਂ। ਇਸ ਤੋਂ ਪ੍ਰੇਸ਼ਾਨ ਹੋਇਆ 13 ਸਾਲਾ ਬੱਚਾ ਖ਼ੁਦਕੁਸ਼ੀ ਕਰਨ ਲਈ 1 ਦਸੰਬਰ ਨੂੰ ਘਰ ਤੋਂ ਨਿਕਲ ਗਿਆ ਸੀ ਜਿਸ ਨੂੰ ਬਾਲ ਸੁਰੱਖਿਆ ਵਿਭਾਗ ਨੇ ਲੱਭ ਕੇ ਅਪਣੇ ਸੁਰੱਖਿਆ ਵਿਚ ਰੱਖ ਲਿਆ। ਇਸ ਤੋਂ ਬਾਅਦ ਵਿਭਾਗ ਵਲੋਂ ਘਰ ਵਿਚ ਰਹਿ ਰਹੀ 5 ਸਾਲ ਦੀ ਬੱਚੀ ਨੂੰ ਵੀ ਅਪਣੇ ਕੋਲ ਲਿਆਉਣ ਲਈ ਘਰ ਵਿਚ ਪੁਲਿਸ ਭੇਜੀ ਪਰ ਉੱਥੇ ਕੋਈ ਨਹੀਂ ਮਿਲਿਆ। ਮਾਮਲੇ ਦੀ ਜਾਂਚ ਕਰ ਰਹੇ ਐਸਆਈ ਸਵਰਨ ਸਿੰਘ ਨੇ ਕਿਹਾ ਕਿ ਬਾਲ ਸੁਰੱਖਿਆ ਵਿਭਾਗ ਦੇ ਪੱਤਰ ਦੇ ਆਧਾਰ ਉਤੇ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਜੇਲ ਭੇਜਿਆ ਜਾਵੇਗਾ।
ਪੰਜਾਬ ‘ਚ ‘ਨਕਲੀ ਸ਼ਰਾਬ’ ਨਾਲ 38 ਮੌਤਾਂ: ‘ਕੰਮ ਕਰਦਾ ਸੀ ਤਾਂ ਪੀਂਦਾ ਵੀ ਸੀ, ਜ਼ਹਿਰੀਲੀ ਸ਼ਰਾਬ ਨੇ ਮਾਰ ਦਿੱਤਾ’
ਚੰਡੀਗੜ੍ਹ : ਤਰਨਤਾਰਨ,(Tarantaran) ਅੰਮ੍ਰਿਤਸਰ,(Amritsar) ਬਟਾਲਾ(Batala) ਵਿੱਚ ਜ਼ਹਿਰੀਲੀ ਸ਼ਰਾਬ (Poison Liqour) ਪੀਣ ਨਾਲ ਹੁਣ ਤੱਕ 39 ਲੋਕਾਂ ਦੀ ਮੌਤ ਹੋ ਗਈ ਹੈ, ਤਾਜ਼ਾ ਮੌਤ ਦਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਜਿੱਥੇ 65 ਸਾਲ ਦੇ ਪ੍ਰਕਾਸ਼ ਚੰਦ ਨਾਂ ਦੇ ਸ਼ਖ਼ਸ ਦੀ ਮੌਤ ਹੋ ਗਈ ਹੈ, ਤਰਨਤਾਰਨ ਵਿੱਚ ਹੁਣ ਤੱਕ 20 ਲੋਕਾਂ ਦੀ ਜ਼ਹਿਰੀ ਸ਼ਰਾਬ ਪੀਣ ਨਾਲ ਮੌਤ ਹੋ ਚੁੱਕੀ ਹੈ ਜਦਕਿ ਅੰਮ੍ਰਿਤਸਰ 10 ਅਤੇ ਬਟਾਲਾ 9 ਲੋਕਾਂ ਦੀ ਮੌਤ ਹੋਈ ਹੈ
ਹੁਣ ਤੱਕ 8 ਲੋਕਾਂ ਦੀ ਗਿਰਫ਼ਤਾਰੀ
ਪੰਜਾਬ ਪੁਲਿਸ ਨੇ ਤਰਨਤਾਰਨ,ਬਟਾਲਾ ਅਤੇ ਅੰਮ੍ਰਿਤਸਰ ਜ਼ਹਿਰੀਲੀ ਸ਼ਰਾਬ ਦੇ ਮਾਾਮਲੇ ਵਿੱਚ ਹੁਣ ਤੱਕ 8 ਲੋਕਾਂ ਦੀ ਗਿਰਫ਼ਤਾਰੀ ਹੋ ਚੁੱਕੀ ਹੈ,ਪੁਲਿਸ ਦੀਆਂ 5 ਟੀਮਾਂ ਨੇ 7 ਹੋਰ ਮੁਲਜ਼ਮਾਂ ਦੀ ਗਿਰਫ਼ਤਾਰੀ ਕੀਤੀ ਹੈ,ਸਭ ਤੋਂ ਪਹਿਲਾ ਪੁਲਿਸ ਨੇ ਮੁਲਜ਼ਮ ਬਲਵਿੰਦਰ ਕੌਰ ਨੂੰ ਗਿਰਫ਼ਤਾਰ ਕੀਤਾ ਸੀ,ਜ਼ਹਿਰੀਲੀ ਸ਼ਰਾਬ ਨਾਲ ਪ੍ਰਭਾਵਿਤ ਤਿੰਨ ਜ਼ਿਲ੍ਹਿਆਂ ਵਿੱਚ 40 ਥਾਵਾਂ ਤੇ 5 ਟੀਮਾਂ ਵੱਲੋਂ ਹੁਣ ਤੱਕ ਰੇਡ ਮਾਰੀ ਜਾ ਚੁੱਕੀ ਹੈ
ਡੀਜੀਪੀ ਦਿਨਕਰ ਗੁਪਤਾ (Dgp Dinker Gupta) ਨੇ ਜਾਣਕਾਰੀ ਦਿੱਤੀ ਹੈ ਕਿ ਵੱਡੀ ਗਿਣਤੀ ਜ਼ਹਿਰੀਲੀ ਸ਼ਰਾਬ ਫੜੀ ਜੋ ਕਿ ਡਰੰਮਾਂ ਵਿੱਚ ਰੱਖੀ ਗਈ ਸੀ,ਪੁਲਿਸ ਨੇ ਬਰਾਮਦ ਕੀਤੀ ਗਈ ਜ਼ਹਿਰੀਲੀ ਸ਼ਰਾਬ ਨੂੰ ਕੈਮੀਕਲ ਜਾਂਚ ਲਈ ਭੇਜ ਦਿੱਤੀ ਹੈ,ਡੀਜੀਪੀ (Dgp Dinker Gupta) ਮੁਤਾਬਿਕ ਪੁਲਿਸ ਪੁਲਿਸ ਹੋਰ ਥਾਵਾਂ ‘ਤੇ ਵੀ ਰੇਡ ਮਾਰ ਰਹੀ ਹੈ ਅਤੇ ਇਸ ਪੂਰੇ ਨੈੱਟਵਰਕ ਦਾ ਪਰਦਾਫ਼ਾਸ ਕਰ ਕੇ ਰਹੇਗੀ
ਪੁਲਿਸ ਨੇ ਜਿੰਨਾਂ ਮੁਲਜ਼ਮਾਂ ਨੂੰ ਗਿਰਫ਼ਤਾਰ ਕੀਤਾ ਉਸ ਵਿੱਚ ਬਲਵਿੰਦਰ ਕੌਰ,ਮਿਥਊ ਨੂੰ ਅੰਮ੍ਰਿਤਸਰ ਪੇਂਡੂ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ,ਦਰਸ਼ਨ ਰਾਣੀ ਅਤੇ ਰਾਜਨ ਨੂੰ ਬਟਾਲਾ ਪੁਲਿਸ ਨੇ ਫੜਿਆ ਜਦਕਿ 4 ਮੁਲਜ਼ਮ ਕਸ਼ਮੀਰ ਸਿੰਘ, ਅੰਗਰੇਜ਼ ਸਿੰਘ, ਅਮਰਜੀਤ ਅਤੇ ਬਲਜੀਤ ਨੂੰ ਤਰਨਤਾਰਨ ਪੁਲਿਸ ਨੂੰ ਗਿਰਫ਼ਤਾਰ ਕੀਤਾ ਹੈ
ਡੀਜੀਪੀ ਦਿਨਕਰ ਗੁਪਤਾ (Dgp Dinker Gupta) ਨੇ ਮੁਤਾਬਿਕ ਮੁਲਜ਼ਮ ਮਿੱਥੂ ਨੂੰ ਪਿੰਡ ਜਸੋ ਨੰਗਲ ਤੋਂ ਗਿਰਫ਼ਤਾਰ ਕੀਤਾ ਹੈ ਉਸ ਨੇ ਮੰਨਿਆ ਹੈ ਕਿ ਉਸ ਨੇ ਹੀ ਬੋਤਲਾਂ ਵਿੱਚ ਨੋਰੰਗਾਬਾਦ ਵਿੱਚ ਜ਼ਹਿਰੀਲੀ ਸ਼ਰਾਬ ਦੀ ਸਪਲਾਈ ਕੀਤੀ ਸੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Catain Amarinde Singh) ਨੇ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਦੀ ਜਾਂਚ ਡਿਵੀਜ਼ਨਲ ਕਮਿਸ਼ਨਰ ਜਲੰਧਰ ਨੂੰ ਸੌਂਪ ਚੁੱਕੇ ਨੇ, ਇਸ ਦੇ ਨਾਲ ਜੁਆਇੰਟ ਐਕਸਾਈਜ਼ ਅਤੇ ਟੈਕਸੇਸ਼ਨ ਅਤੇ ਪ੍ਰਭਾਵਿਤ ਜ਼ਿਲ੍ਹਿਆਂ sp ਵੀ ਜਾਂਚ ਟੀਮ ਦਾ ਹਿੱਸਾ ਹੋਣਗੇ
ਸੈਕਸੀ ਕਲਾਬਾਜ਼ੀਆਂ ਦੀ ਮਾਹਿਰ ਸੋਨੂੰ ਪੰਜਾਬਣ ਨੇ ਕੀਤੀ ਮਰਣ ਦੀ ਕੋਸ਼ਿਸ਼
ਦਿੱਲੀ ਦੀ ਇਕ ਅਦਾਲਤ ਵਲੋਂ ਅਗਵਾ, ਮਨੁੱਖੀ ਤਸਕਰੀ ਅਤੇ ਦੇਹ ਵਪਾਰ ਦੇ ਇਕ ਮਾਮਲੇ ਵਿਚ ਦੋਸ਼ੀ ਠਹਿਰਾਈ ਗਈ ਮਨੁੱਖੀ ਤਸਕਰ ਸੋਨੂੰ ਪੰਜਾਬਣ ਉਰਫ ਗੀਤਾ ਅਰੋੜਾ ਨੇ ਤਿਹਾੜ ਜੇਲ੍ਹ ‘ਚ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਸੋਨੂੰ ਨੂੰ ਹਾਲਤ ਵਿਗੜਨ ‘ਤੇ ਤੁਰੰਤ ਦੀਨ ਦਿਆਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਹੁਣ ਉਹ ਖ਼ਤਰੇ ਤੋਂ ਬਾਹਰ ਹੈ। ਉਸ ਨੂੰ ਅੱਜ ਹੀ ਛੁੱਟੀ ਦਿੱਤੀ ਜਾ ਸਕਦੀ ਹੈ। ਜੇਲ੍ਹ ਸੂਤਰਾਂ ਮੁਤਾਬਕ ਸੋਨੂੰ ਪੰਜਾਬਣ ਨੇ ਸਿਰਦਰਦ ਦੀ ਸ਼ਿਕਾਇਤ ਕੀਤੀ ਸੀ। ਉਸ ਨੂੰ ਜੋ ਦਵਾਈਆਂ ਦਿੱਤੀਆਂ ਗਈਆਂ, ਉਹ ਉਸ ਨੇ ਇਕੱਠੀਆਂ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਜੇਲ੍ਹ ਦੇ ਵਧੀਕ ਆਈ. ਜੀ. ਨੇ ਅਜਿਹੀ ਕਿਸੇ ਗੱਲ ਤੋਂ ਇਨਕਾਰ ਕੀਤਾ।
ਦੱਸ ਦੇਈਏ ਕਿ ਸੋਨੂੰ ਪੰਜਾਬਣ ਦਿੱਲੀ ‘ਚ ਦੇਹ ਵਪਾਰ ਦਾ ਸਭ ਤੋਂ ਵੱਡਾ ਰੈਕੇਟ ਚਲਾਉਂਦੀ ਹੈ। ਉਸ ਨੂੰ ਪਹਿਲੀ ਵਾਰ ਕਿਸੇ ਕੇਸ ਵਿਚ ਦੋਸ਼ੀ ਕਰਾਰਾ ਦਿੱਤਾ ਗਿਆ ਹੈ। ਸੋਨੂੰ ਅਤੇ ਉਸ ਦਾ ਇਕ ਸਾਥੀ ਸੰਦੀਪ ਅਗਵਾ ਅਤੇ ਦੇਹ ਵਪਾਰ ਨਾਲ ਜੁੜੇ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਗਏ ਹਨ। ਨਜ਼ਫਗੜ੍ਹ ਦੀ ਰਹਿਣ ਵਾਲੀ ਇਕ 17 ਸਾਲਾ ਕੁੜੀ ਨੂੰ ਅਗਵਾ ਕਰ ਕੇ ਉਸ ਨੂੰ ਦੇਹ ਵਪਾਰ ਲਈ ਮਜਬੂਰ ਕੀਤਾ ਗਿਆ। ਸੰਦੀਪ ਉਹ ਹੀ ਮੁੰਡਾ ਹੈ, ਜਿਸ ਨੇ ਪੀੜਤਾ ਨੂੰ ਪਿਆਰ ਦੇ ਜਾਲ ਵਿਚ ਫਸਾ ਫਸਾਇਆ ਸੀ, ਜੋ ਉਸ ਸਮੇਂ 12 ਸਾਲ ਦੀ ਸੀ। ਜਾਂਚ ‘ਚ ਪਤਾ ਲੱਗਾ ਕਿ ਕੁੜੀ ਨੂੰ ਦਿੱਲੀ ਤੋਂ ਇਲਾਵਾ ਉੱਤਰ ਪ੍ਰਦੇਸ਼, ਹਰਿਆਣਾ ‘ਚ ਕਈ ਥਾਵਾਂ ‘ਤੇ ਵੇਚਿਆ ਗਿਆ।
ਕੁੜੀ ਵਾਰ-ਵਾਰ ਜਬਰ-ਜ਼ਿਨਾਹ ਦੀ ਸ਼ਿਕਾਰ ਹੋਈ। ਕਿਸੇ ਤਰ੍ਹਾਂ ਉਹ ਦੌੜ ਕੇ ਘਰ ਪੁੱਜੀ ਅਤੇ ਪੂਰੀ ਗੱਲ ਦੱਸੀ। ਪੁਲਸ ਨੇ ਸੋਨੂੰ ਨੂੰ ਦਿੱਲੀ ਵਿਚ ਉਸ ਦੇ ਟਿਕਾਣੇ ਤੋਂ ਫੜ੍ਹਿਆ ਤਾਂ ਉਸ ਨੇ ਮਨੁੱਖੀ ਤਸਕਰੀ ਗੈਂਗ ਦਾ ਭਾਂਡਾਫੋੜ ਹੋਇਆ। ਉਸ ਨੇ ਦੇਸ਼ ਭਰ ‘ਚ ਆਪਣਾ ਜਾਲ ਫੈਲਾ ਰੱਖਿਆ ਸੀ। ਪੁਲਸ ਮੁਤਾਬਕ ਸੋਨੂੰ ਨੇ ਉਕਤ ਕੁੜੀ ਨੂੰ ਦੇਹ ਵਪਾਰ ਲਈ ਮਜਬੂਰ ਕੀਤਾ ਅਤੇ ਨਸ਼ੇ ਦੇ ਟੀਕੇ ਲਾਉਂਦੀ ਰਹੀ। ਪੁਲਸ ਨੇ ਨਾਬਾਲਗ ਕੁੜੀ ਦੇ ਬਿਆਨਾਂ ਦੇ ਆਧਾਰ ‘ਤੇ ਕਿਹਾ ਕਿ ਸੋਨੂੰ ਪੰਜਾਬਣ ਨੂੰ ਦੋਸ਼ੀ ਠਹਿਰਾਇਆ। ਸੋਨੂੰ ਨੂੰ ਭਾਰਤੀ ਸਜ਼ਾ ਜ਼ਾਬਤਾ (ਆਈ. ਪੀ. ਸੀ.) ਤਹਿਤ ਅਗਵਾ ਆਦਿ ਨਾਲ ਨਜਿੱਠਣ ਅਤੇ ਦੇਹ ਵਪਾਰ ਨਾਲ ਸੰਬੰਧਤ ਅਨੈਤਿਕ ਰੋਕਥਾਮ ਐਕਟ ਸੰਬੰਧੀ ਧਾਰਾਵਾਂ ਤਹਿਤ ਵੱਖ-ਵੱਖ ਦੋਸ਼ਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ। ਦੂਜੇ ਪਾਸੇ ਸੰਦੀਪ ਨੂੰ ਆਈ. ਪੀ. ਸੀ. ਦੀਆਂ ਕਈ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਗਿਆ, ਜਿਸ ‘ਚ ਬਲਾਤਕਾਰ ਅਤੇ ਅਗਵਾ ਸ਼ਾਮਲ ਸਨ।
ਐਸ ਐਸ ਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਪੰਜਾਬ ਭਰ ਵਿਚੋਂ ਇੱਕ ਨੰਬਰ ਤੇ
ਇਸ਼ਵਿੰਦਰ ਸਿੰਘ ਗਰੇਵਾਲ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਨੂੰ ਗੋਲਡ ਸਨਦ
ਮਿਸ਼ਨ ਫ਼ਤਿਹ ਯੋਧੇ ਬਣਨ ਲਈ ਹਾਲੇ ਮੁਕਾਬਲਾ ਜਾਰੀ : ਡਿਪਟੀ ਕਮਿਸ਼ਨਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਮਹਾਂਮਾਰੀ ਖ਼ਿਲਾਫ਼ ਜੰਗ ਨੂੰ ਜਿੱਤਣ ਲਈ ਅਰੰਭ ਕੀਤੇ ‘ਮਿਸ਼ਨ ਫ਼ਤਿਹ’ ਨੂੰ ਕਾਮਯਾਬ ਕਰਨ ਲਈ ਪਟਿਆਲਾ ਜ਼ਿਲ੍ਹੇ ਦੇ ਮਿਸ਼ਨ ਫ਼ਤਿਹ ਯੋਧਿਆਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਉਂਦਿਆਂ ਜਿਥੇ ਮੁੱਖ ਮੰਤਰੀ ਦੇ ਦਸਤਖ਼ਤਾਂ ਵਾਲੇ 7 ਗੋਲਡ, 13 ਸਿਲਵਰ ਅਤੇ 32 ਬਰਾਊਂਜ ਸਰਟੀਫਿਕੇਟ ਹਾਸਲ ਕੀਤੇ ਹਨ, ਉਥੇ ਹੀ ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਐਲਾਨੇ ਨਤੀਜਿਆਂ ‘ਚ 1 ਲੱਖ 73 ਹਜ਼ਾਰ 476 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿੱਚੋਂ ਪਹਿਲਾਂ ਸਥਾਨ ਹਾਸਲ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ।
ਪੰਜਾਬ ਸਰਕਾਰ ਵੱਲੋਂ ਕੋਵਾ ਐਪ ਸਬੰਧੀ ਸ਼ੁਰੂ ਕੀਤੀ ਰਾਜ ਪੱਧਰੀ ਪ੍ਰਤੀਯੋਗਤਾ ‘ਚ ਜੇਤੂ ਰਹਿਣ ਵਾਲਿਆਂ ਦੀ ਜਾਰੀ ਕੀਤੀ ਸੂਬਾ ਪੱਧਰੀ ਸੂਚੀ ‘ਚ ਪਟਿਆਲਾ ਜ਼ਿਲ੍ਹੇ ਦੇ 7 ਵਿਅਕਤੀਆਂ ਨੂੰ ਗੋਲਡ 13 ਨੂੰ ਸਿਲਵਰ ਅਤੇ 32 ਜਣਿਆਂ ਨੂੰ ਬਰਾਊਂਜ ਸਰਟੀਫਿਕੇਟਸ ਲਈ ਯੋਗ ਪਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਦੇ ਗੋਲਡ ਸਰਟੀਫਿਕੇਟ ਪ੍ਰਾਪਤ ਵਿਅਕਤੀਆਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਸ਼ਨ ਫ਼ਤਿਹ ਯੋਧੇ ਦੇ ਗੋਲਡ ਸਰਟੀਫਿਕੇਟ ‘ਚ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਸੂਬੇ ਭਰ ਵਿਚੋਂ ਪਹਿਲਾਂ ਸਥਾਨ ਹਾ%A