‘ਵਿਆਹ ਤੋਂ ਇੱਕ ਮਹੀਨੇ ਬਾਅਦ ਇੱਕ ਦਿਨ ਮੈਨੂੰ ਪਤਾ ਲੱਗਿਆ ਕੇ ਪਤੀ ਨੇ ਮੈਨੂੰ ਇੱਕ ਲੱਖ ਰੁਪਏ ‘ਚ ਵੇਚ ਦਿੱਤਾ’

ਸੰਕੇਤਕ ਤਸਵੀਰ
 

ਓਡੀਸ਼ਾ ਦੇ ਇੱਕ ਨਾਬਾਲਗ ਮੁੰਡੇ ਨੇ ਰਾਜਸਥਾਨ ਵਿੱਚ ਆਪਣੀ ਹੀ ਪਤਨੀ ਨੂੰ ਵੇਚ ਦਿੱਤਾ।

ਕੁੜੀ ਦੇ ਪਰਿਵਾਰ ਵੱਲੋਂ ਇਸ ਬਾਬਤ ਮਾਮਲਾ ਦਰਜ ਕਰਵਾਏ ਜਾਣ ਤੋਂ ਬਾਅਦ ਸਥਾਨਕ ਪੁਲਿਸ ਵੀਰਵਾਰ ਨੂੰ ਉਸ ਕੁੜੀ ਨੂੰ ਰਾਜਸਥਾਨ ਤੋਂ ਲੈ ਕੇ ਆਈ ਅਤੇ ਪਤੀ ਨੂੰ ਗ੍ਰਿਫ਼ਤਾਰ ਕਰਕੇ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ।

ਰਾਜਸਥਾਨ ਤੋਂ ਵਾਪਸ ਆਉਣ ਤੋਂ ਬਾਅਦ ਇਸ ਸਮੇਂ ਉਹ ਕੁੜੀ ਬਲਾਂਗੀਰ ਜ਼ਿਲ੍ਹੇ ਦੇ ਟਿਕਰਾਪੜਾ ਪਿੰਡ ਵਿੱਚ ਆਪਣੇ ਮਾਪਿਆਂ ਨਾਲ ਰਹਿ ਰਹੀ ਹੈ।

ਧੋਖੇ ਦਾ ਸ਼ਿਕਾਰ ਹੋਈ ਕੁੜੀ ਨੇ ਕਿਹਾ, ”ਵਿਆਹ ਦੇ ਅੱਠ ਦਿਨ ਬਾਅਦ ਹੀ ਉਹ ਮੈਨੂੰ ਇਹ ਕਹਿ ਕੇ ਰਾਜਸਥਾਨ ਲੈ ਗਿਆ ਕਿ ਉੱਥੇ ਇੱਟਾਂ ਦੇ ਭੱਠੇ ਉੱਤੇ ਕੰਮ ਕਰਾਂਗੇ। ਲਗਭਗ ਦੋ ਮਹੀਨੇ ਬਾਅਦ ਇੱਕ ਦਿਨ ਉਹ ਮੈਨੂੰ ਛੱਡ ਕੇ ਕਿਤੇ ਚਲਾ ਗਿਆ।”

”ਅਗਲੇ ਦਿਨ ਮੈਨੂੰ ਪਤਾ ਲੱਗਿਆ ਕਿ ਉਸ ਨੇ ਮੈਨੂੰ ਇੱਕ ਲੱਖ ਰੁਪਏ ਵਿੱਚ ਵੇਚ ਦਿੱਤਾ ਹੈ। ਖ਼ਰੀਦਣ ਵਾਲੇ ਨੇ ਮੇਰੇ ਤੋਂ ਘਰ ਅਤੇ ਖ਼ੇਤ ਵਿੱਚ ਕੰਮ ਕਰਵਾਇਆ। ਫ਼ਿਰ ਬਲਾਂਗੀਰ ਪੁਲਿਸ ਦੀ ਇੱਕ ਟੀਮ ਉੱਥੇ ਪਹੁੰਚੀ ਅਤੇ ਮੈਨੂੰ ਆਪਣੇ ਘਰ ਵਾਪਸ ਲੈ ਆਈ।”

ਕੁੜੀ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਹ ਦੁਬਾਰਾ ਵਿਆਹ ਕਰਨਗੇ, ਤਾਂ ਉਨ੍ਹਾਂ ਦਾ ਕਹਿਣਾ ਸੀ, ”ਅੱਗੇ ਚੱਲ ਕੇ ਕੀ ਹੋਵੇਗਾ, ਇਹ ਕਹਿਣਾ ਅਜੇ ਮੁਸ਼ਕਲ ਹੈ। ਫ਼ਿਲਹਾਲ ਮੈਂ ਆਪਣੇ ਮਾਪਿਆਂ ਦੇ ਘਰ ਹੀ ਰਹਾਂਗੀ।”

ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਖ਼ਰੀਦਣ ਵਾਲੇ ਨੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਨਹੀਂ ਕੀਤਾ। ਪਰ ਬੇਲਪਾੜਾ ਥਾਣਾ (ਜਿੱਥੇ ਮਾਮਲੇ ਦਰਦ ਹੋਇਆ) ਦੇ ਪ੍ਰਭਾਰੀ ਬੁਲੂ ਮੁੰਡਾ ਦਾ ਕਹਿਣਾ ਹੈ ਕਿ ਕੁੜੀ ਨੂੰ ਖਰੀਦਣ ਵਾਲਾ ਅਧੇੜ ਉਮਰ ਦਾ ਵਿਅਕਤੀ ਅਗਲੇ ਕੁਝ ਦਿਨਾਂ ਵਿੱਚ ਇਸ ਕੁੜੀ ਨਾਲ ਵਿਆਹ ਕਰਨ ਵਾਲਾ ਸੀ।

ਬੁਲੂ ਮੁੰਡਾ ਨੇ ਕਿਹਾ, ”ਸਾਡੀ ਟੀਮ ਜਦੋਂ ਸਥਾਨਕ ਬਰਾਨ ਥਾਣਾ ਅਧਿਕਾਰੀਆਂ ਦੀ ਮਦਦ ਨਾਲ ਕੁੜੀ ਨੂੰ ਲੈ ਕੇ ਵਾਪਸ ਆ ਰਹੀ ਸੀ, ਤਾਂ ਪਿੰਡ ਵਾਲਿਆਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਅਤੇ ਕਿਹਾ ਕਿ ਕੁੜੀ ਨੂੰ ਨਹੀਂ ਲੈ ਕੇ ਜਾਣ ਦਿੱਤਾ ਜਾਵੇਗਾ ਕਿਉਂਕਿ ਉਸ ਨੂੰ ਇੱਕ ਲੱਖ ਅੱਸੀ ਹਜ਼ਾਰ ਰੁਪਏ ਵਿੱਚ ਖਰੀਦਿਆ ਗਿਆ ਹੈ।”

ਪੁਲਿਸ ਕੁੜੀ ਤੱਕ ਪਹੁੰਚੀ ਕਿਵੇਂ?

ਬੇਲਪਾੜਾ ਥਾਣਾ (ਜਿੱਥੇ ਮਾਮਲਾ ਦਰਜ ਹੋਇਆ) ਦੇ ਪ੍ਰਭਾਰੀ ਬੁਲੂ ਮੁੰਡਾ ਨੇ ਕਿਹਾ, ”ਸਾਡੀ ਟੀਮ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਉਨ੍ਹਾਂ ਨੂੰ ਥਾਣੇ ਵਿੱਚ ਚੱਲ ਕੇ ਗੱਲ ਕਰਨ ਲਈ ਰਾਜ਼ੀ ਕਰ ਲਿਆ। ਥਾਣਾ ਪ੍ਰਭਾਰੀ ਦੀ ਸਲਾਹ ਉੱਤੇ ਸਾਡੇ ਅਧਿਕਾਰੀ ਕੁੜੀ ਨੂੰ ਪਿੱਛੇ ਦੇ ਰਸਤੇ ਤੋਂ ਉੱਥੋਂ ਕੱਢ ਕੇ ਲੈ ਆਏ ਅਤੇ ਫ਼ਿਰ ਉਸੇ ਦਿਨ ਓਡੀਸ਼ਾ ਲਈ ਰਵਾਨਾ ਹੋ ਗਏ।”

ਮੁੰਡਾ ਨੇ ਕਿਹਾ, ”ਉਨ੍ਹਾਂ ਲਈ ਔਰਤਾਂ ਭੇਡਾਂ-ਬਕਰੀਆਂ ਵਰਗੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਖ਼ਰੀਦ-ਫਰੋਖ਼ਤ ਬੇਹੱਦ ਆਮ ਗੱਲ ਹੈ।”

ਬਲਾਂਗੀਰ ਦੇ ਐਸਪੀ ਨਿਤਿਨ ਕੁਸ਼ਲਕਰ ਨੇ ਕਿਹਾ ਕਿ ਪੁਲਿਸ ਲਈ ਰਾਜਸਥਾਨ ਵਿੱਚ ਕੁੜੀ ਨੂੰ ਲੱਭਣਾ ਕਾਫ਼ੀ ਔਖਾ ਕੰਮ ਸੀ।

ਉਨ੍ਹਾਂ ਨੇ ਕਿਹਾ, ”ਕੁੜੀ ਦੇ ਕੋਲ ਪਹੁੰਚਣਾ ਸੌਖਾ ਨਹੀਂ ਸੀ ਕਿਉਂਕਿ ਉਸ ਦੇ ਕੋਲ ਮੋਬਾਈਲ ਫੋਨ ਨਹੀਂ ਸੀ। ਅਸੀਂ ਉਸ ਦੇ ਪਰਿਵਾਰ ਵਾਲਿਆਂ ਤੋਂ ਉਸ ਦੀ ਇੱਕ ਤਸਵੀਰ ਲਈ ਅਤੇ ਬਰਾਨ ਪੁਲਿਸ ਦੀ ਮਦਦ ਨਾਲ ਲੱਭ ਲਿਆ।”

ਉਨ੍ਹਾਂ ਨੇ ਦੱਸਿਆ ਕਿ ਰਾਜਸਥਾਨ ਪੁਲਿਸ ਨੇ ਕੁੜੀ ਨੂੰ ਖਰੀਦਣ ਵਾਲੇ ਆਦਮੀ ਉੱਤੇ ਮੁਕੱਦਮਾ ਦਰਜ ਕੀਤਾ ਹੈ।

ਥਾਣਾ ਮੁਖੀ ਨੇ ਦੱਸਿਆ ਕਿ ਨਾਬਾਲਗ ਪਤੀ ਨੇ ਪਹਿਲਾਂ ਪੁਲਿਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ।

ਉਸ ਨੇ ਕਿਹਾ ਕਿ ਉਸ ਦੀ ਪਤਨੀ ਉਸ ਨੂੰ ਛੱਡ ਕੇ ਕਿਤੇ ਚਲੀ ਗਈ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਨੇ ਇਸ ਬਾਰੇ ਸਥਾਨਕ ਪੁਲਿਸ ਨੂੰ ਕਿਉਂ ਜਾਣਕਾਰੀ ਨਹੀਂ ਦਿੱਤੀ ਤਾਂ ਉਸ ਦਾ ਕਹਿਣਾ ਸੀ, ”ਮੈਂ ਡਰ ਗਿਆ ਸੀ।”

ਮੁੰਡਾ ਨੇ ਕਿਹਾ, ”ਆਖ਼ਿਰਕਾਰ ਜਦੋਂ ਅਸੀਂ ਉਸ ਨੂੰ ਹਿਰਾਸਤ ‘ਚ ਲਿਆ ਅਤੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਸ ਨੇ ਆਪਣੀ ਪਤਨੀ ਨੂੰ ਵੇਚ ਦਿੱਤਾ ਹੈ।”

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਪਤੀ ਨਾਬਾਲਗ ਤੇ ਪਤਨੀ ਬਾਲਗ

ਪਤਨੀ ਦੇ ਪਤੀ ਦੀ ਉਮਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕੁੜੀ ਨੇ ਬੀਬੀਸੀ ਨੂੰ ਕਿਹਾ ਕਿ ਉਸ ਦਾ ਪਤੀ ਬਾਲਗ ਹੈ ਅਤੇ ਉਸ ਦੀ ਉਮਰ 24 ਸਾਲ ਹੈ। ਪਰ ਸਥਾਨਕ ਪੁਲਿਸ ਅਤੇ ਪਤੀ ਦੇ ਵਕੀਲ ਦਾ ਦਾਅਵਾ ਹੈ ਕਿ ਉਸ ਦੀ ਉਮਰ ਮਹਿਜ਼ 17 ਸਾਲ ਹੈ।

ਔਰਤ

ਬੇਲਪਾੜਾ ਥਾਣਾ ਮੁਖੀ ਨੇ ਕਿਹਾ, ”ਅਸੀਂ ਉਸ ਦੇ ਸਕੂਲ ਸਰਟੀਫ਼ਿਕੇਟ ਅਤੇ ਆਧਾਰ ਕਾਰਡ ਦਾ ਮੁਆਇਨਾ ਕੀਤਾ ਹੈ, ਜਿਸ ਤੋਂ ਸਪੱਸ਼ਟ ਹੈ ਕਿ ਉਸ ਦੀ ਉਮਰ 17 ਸਾਲ ਹੈ ਅਤੇ ਉਹ ਨਾਬਾਲਗ ਹੈ।”

ਮੁਲਜ਼ਮ ਦੇ ਵਕੀਲ ਪ੍ਰਿਥਵੀਰਾਜ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ।

ਉਨ੍ਹਾਂ ਨੇਕਿਹਾ, ”ਇਹ ਵਜ੍ਹਾ ਸੀ ਕਿ ਸ਼ੁੱਕਰਵਾਰ ਨੂੰ ਜਦੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਬਲਾਂਗੀਰ ਦੇ ਚੀਫ਼ ਜਿਊਡਿਸ਼ਿਅਲ ਮੈਜੀਸਟ੍ਰੇਟ ਨੇ ਉਸ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰਦੇ ਸਮੇਂ ਉਸ ਨੂੰ ਜੁਵੇਨਾਵਇਲ ਹੋਮ ਭੇਜਣ ਦਾ ਹੁਕਮ ਦਿੱਤਾ।”

ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਉਹ ਬਲਾਂਗੀਰ ਦੀ ਜ਼ਿਲ੍ਹਾ ਅਦਾਲਤ ਵਿੱਚ ਮੁਲਜ਼ਮ ਦੀ ਜ਼ਮਾਨਤ ਦੇ ਲਈ ਅਰਜ਼ੀ ਦਾਖ਼ਲ ਕਰਨਗੇ।

ਮੁਲਜ਼ਮ ਦੇ ਨਾਬਾਲਗ ਹੋਣ ਕਾਰਨ ਉਸ ਦੀ ਸਜ਼ਾ ਭਾਵੇਂ ਘੱਟ ਹੋ ਜਾਵੇ। ਪਰ ਉਸ ਦੇ ਨਾਬਾਲਗ ਹੋਣ ਨਾਲ ਉਸ ਦੇ ਪਰਿਵਾਰ ਵਾਲਿਆਂ ਲਈ ਇੱਕ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ।

ਪਤਾ ਲੱਗਿਆ ਹੈ ਕਿ ਪੁਲਿਸ ਨਾਬਾਲਗ ਦੇ ਵਿਆਹ ਕਰਵਾਉਣ ਦੇ ਇਲਜ਼ਾਮ ਵਿੱਚ ਇਸ ਦੇ ਮਾਪਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਵਾਲੀ ਹੈ।

ਗ੍ਰਿਫ਼ਤਾਰੀ ਦੇ ਡਰ ਤੋਂ ਮੁਲਜ਼ਮ ਦੇ ਪਰਿਵਾਰ ਵਾਲੇ ਘਰ ਛੱਡ ਕੇ ਕਿਤੇ ਚਲੇ ਗਏ ਹਨ, ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਔਰਤਾਂ ਦੀ ਤਸਕਰੀ

ਇਸ ਮਾਮਲੇ ਨੇ ਇੱਕ ਵਾਰ ਫ਼ਿਰ ਸਾਬਤ ਕੀਤਾ ਹੈ ਕਿ ਔਰਤਾਂ ਦੀ ਤਸਕਰੀ ਕਰਨ ਵਾਲਿਆਂ ਲਈ ਉਨ੍ਹਾਂ ਨੂੰ ਫਸਾਉਣਾ ਕਿੰਨਾ ਸੌਖਾ ਹੁੰਦਾ ਹੈ। ਓਡੀਸ਼ਾ ਵਿੱਚ ਇਹ ਇੱਕ ਗੰਭੀਰ ਸਮੱਸਿਆ ਹੈ।

ਦੇਸ਼ ਭਰ ਵਿੱਚ ਔਰਤਾਂ ਦੀ ਤਸਕਰੀ ਕਰਨ ਵਾਲਿਆਂ ਦੀਆਂ ਨਜ਼ਰਾਂ ਹਮੇਸ਼ਾ ਤੋਂ ਓਡੀਸ਼ਾਂ ਉੱਤੇ ਰਹਿੰਦੀਆਂ ਹਨ। ਤਰ੍ਹਾਂ-ਤਰ੍ਹਾਂ ਦੇ ਲਲਚਾਉਣ ਵਾਲੇ ਵਾਅਦੇ ਕਰ ਕੇ ਦਲਾਲ ਕੁੜੀਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਦਾ ਵਿਸ਼ਵਾਸ ਜਿੱਤ ਕੇ ਉਨ੍ਹਾਂ ਨੂੰ ਦੂਜੇ ਸੂਬਿਆਂ ਵਿੱਚ ਲਿਜਾ ਕੇ ਵੇਚ ਦਿੰਦੇ ਹਨ।

ਸੂਬੇ ਦੇ ਆਦੀਵਾਸੀ ਇਲਾਕਿਆਂ ਵਿੱਚ ਅਜਿਹੇ ਮਾਮਲੇ ਜ਼ਿਆਦਾ ਦੇਖੇ ਜਾਂਦੇ ਹਨ। ਇੱਥੋਂ ਫਸਾ ਕੇ ਲਿਆਂਦੀਆਂ ਗਈਆਂ ਕੁੜੀਆਂ ਜ਼ਿਆਦਾਤਰ ਉੱਤਰੀ ਸੂਬਿਆਂ ਵਿੱਚ ਵੇਚੀਆਂ ਜਾਂਦੀਆਂ ਹਨ।

ਪੁਲਿਸ ਸੂਤਰਾਂ ਮੁਤਾਬਕ ਇਨ੍ਹਾਂ ਕੁੜੀਆਂ ਦੀ ਖ਼ਰੀਦ-ਫ਼ਰੋਖ਼ਤ ਪੰਜਾਬ-ਹਰਿਆਣਾ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ। ਪਰ ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ ਹਨ।

ਓਡੀਸ਼ਾ ਅਤੇ ਔਰਤਾਂ ਦੀ ਤਸਕਰੀ

ਆਖ਼ਿਰ ਕੀ ਕਾਰਨ ਹੈ ਕਿ ਓਡੀਸ਼ਾ ਤੋਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਕੁੜੀਆਂ ਹੋਰ ਸੂਬਿਆਂ ਵਿੱਚ ਵੇਚ ਦਿੱਤੀਆਂ ਜਾਂਦੀਆਂ ਹਨ?

ਸਮਾਜਿਕ ਕਾਰਕੁਨ ਅਨੁਰਾਧਾ ਮੋਹੰਤੀ ਕਹਿੰਦੇ ਹਨ, ”ਇਸ ਦੇ ਦੋ ਮੁੱਖ ਕਾਰਨ ਹਨ। ਗ਼ਰੀਬੀ ਅਤੇ ਜਾਗਰੂਕਤਾ ਦੀ ਕਮੀ। ਕਈ ਵਾਰ ਕੁੜੀਆਂ ਨੂੰ ਚੰਗੀ ਥਾਂ ਵਿਆਹ ਦਾ ਝਾਂਸਾ ਦੇ ਕੇ ਫਸਾ ਲਿਆ ਜਾਂਦਾ ਹੈ।”

ਸੰਕੇਤਕ ਤਸਵੀਰ

”ਗ਼ਰੀਬੀ ਕਾਰਨ ਬੇਟੀਆਂ ਦਾ ਵਿਆਹ ਨਾ ਕਰ ਸਕਣ ਵਾਲੇ ਮਾਂ-ਬਾਪ ਦਲਾਲਾਂ ਦੀ ਮੰਸ਼ਾ ਪੜ੍ਹ ਨਹੀਂ ਪਾਉਂਦੇ ਅਤੇ ਬੇਹੱਦ ਆਸਾਨੀ ਨਾਲ ਉਨ੍ਹਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ। ਉਨ੍ਹਾਂ ਦਾ ਵਿਸ਼ਵਾਸ ਜਿੱਤਣ ਲਈ ਕਈ ਵਾਰ ਝੂਠੇ ਵਿਆਹ ਵੀ ਰਚੇ ਜਾਂਦੇ ਹਨ।”

ਉਹ ਕਹਿੰਦੇ ਹਨ, ”ਵਿਆਹ ਤੋਂ ਇਲਾਵਾ ਇਹ ਦਲਾਲ ਚੰਗੀ ਥਾਂ ਕੰਮ ਦਿਵਾਉਣ ਦੇ ਝੂਠੇ ਵਾਅਦੇ ਕਰ ਕੇ ਕੁੜੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਆਪੇ ਜਾਲ ਵਿੱਚ ਫਸਾ ਲੈਂਦੇ ਹਨ। ਦਲਾਲਾਂ ਦਾ ਕੰਮ ਇਸ ਗੱਲ ਨਾਲ ਸੌਖਾ ਹੋ ਜਾਂਦਾ ਹੈ ਕਿ ਸ਼ਿਕਾਰ ਹੋਣ ਵਾਲੀ ਕੁੜੀ ਜਾਂ ਉਨ੍ਹਾਂ ਦੇ ਮਾਪਿਆਂ ਨੂੰ ਕਾਨੂੰਨ ਦੀ ਕੋਈ ਜਾਣਕਾਰੀ ਨਹੀਂ ਹੁੰਦੀ।”

”ਜ਼ਿਆਦਾਤਰ ਮਾਮਲਿਆਂ ਵਿੱਚ ਲੇਬਰ ਰਜੀਸਟ੍ਰੇਸ਼ਨ, ਜੋ ਕਿ ਨਿਯਮਾਂ ਮੁਤਾਬਕ ਜ਼ਰੂਰੀ ਹੈ, ਕਦੇ ਹੁੰਦਾ ਹੀ ਨਹੀਂ ਹੈ।”

ਇੱਕ ਹੋਰ ਸਮਾਜਿਕ ਕਾਰਕੁਨ ਅਨੁਰਾਧਾ ਦਾਸ਼ ਕਹਿੰਦੇ ਹਨ, ”ਓਡੀਸ਼ਾ ਤੋਂ ਇੰਨੀ ਸਾਰੀਆਂ ਕੁੜੀਆਂ ਦੀ ਤਸਕਰੀ ਹੋਣ ਦਾ ਕਾਰਨ ਇਹ ਵੀ ਹੈ ਕਿ ਇੱਥੋਂ ਦੀਆਂ ਕੁੜੀਆਂ ਬੇਹੱਦ ਭੋਲੀਆਂ ਹੁੰਦੀਆਂ ਹਨ।”

”ਉਨ੍ਹਾਂ ਦਾ ਵਿਸ਼ਵਾਸ ਜਿੱਤਣਾ ਦਲਾਲਾਂ ਅਤੇ ਹੋਰ ਬੁਰੀ ਨੀਅਤ ਵਾਲੇ ਲੋਕਾਂ ਲਈ ਬੇਹੱਦ ਸੌਖਾ ਹੁੰਦਾ ਹੈ।”

”ਹਰ ਸਾਲ ਓਡੀਸ਼ਾ ਤੋਂ ਸੈਂਕੜੇ ਦੀ ਗਿਣਤੀ ਵਿੱਚ ਔਰਤਾਂ ਤਸਕਰੀ ਦਾ ਸ਼ਿਕਾਰ ਹੁੰਦੀਆਂ ਹਨ। ਔਰਤਾਂ ਦੀ ਕਿਸਮਤ ਚੰਗੀ ਹੋਵੇ ਤਾਂ ਕਈ ਵਾਰ ਉਨ੍ਹਾਂ ਨੂੰ ਦਲਦਲ ਤੋਂ ਬਚਾ ਵੀ ਲਿਆ ਜਾਂਦਾ ਹੈ, ਜਿਵੇਂ ਕਿ ਇਸ ਔਰਤ ਦੇ ਮਾਮਲੇ ਵਿੱਚ ਹੋਇਆ।”

Leave a Reply

Your email address will not be published.