ਪਟਿਆਲਾ ਪੁਲਿਸ ਨੂੰ ਪਿਛਲੇ ਕਈ ਮਹੀਨਿਆਂ ਤੋਂ ਇਸ ਸਪਾ ਸੈਂਟਰ ਵਿਰੁੱਧ ਸ਼ਿਕਾਇਤਾਂ ਮਿਲ ਰਹੀਆਂ ਸਨ। ਜੇ ਕੋਈ ਸ਼ਹਿਰ ਨਿਵਾਸੀ ਇਸ ਸਪਾ ਸੈਂਟਰ ਦੀ ਆੜ ਵਿੱਚ ਚੱਲ ਰਹੇ ਚਕਲੇ ਬਾਰੇ ਆਵਾਜ਼ ਉਠਾਉਂਦਾ ਸੀ ਤਾਂ ਉਸ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ। ਇਹ ਸਪਾ ਸੈਂਟਰ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਸੀ ਅਤੇ ਇਥੇ ਪਟਿਆਲਾ ਤੋਂ ਇਲਾਵਾ ਹੋਰ ਕਾਫੀ ਥਾਵਾਂ ਤੋਂ ਵੱਡਿਆਂ ਘਰਾਂ ਦੇ ਕਾਕੇ ਜਿਸਮ ਫਰੋਸ਼ੀ ਦਾ ਆਨੰਦ ਮਾਨਣ ਲਈ ਆਉਂਦੇ ਸਨ। ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਇਸ ਸਪਾ ਸੈਂਟਰ ਦੇ ਮਾਲਕਾਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਹਾਲੇ ਤੱਕ ਮਾਲਕਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਅਤੇ ਪੁਲਿਸ ਉਹਨਾਂ ਦੀ ਤਲਾਸ਼ ਕਰ ਰਹੀ ਹੈ। ਪਟਿਆਲਾ ਪੁਲਿਸ ਛਾਣਬੀਨ ਕਰ ਰਹੀ ਹੈ ਕਿ ਇਸ ਅੱਡੇ ਤੇ ਹੋਰ ਕਿਹੜੇ ਕਿਹੜੇ ਭੱਦਰ ਪੁਰਸ਼ ਜਿਸਮ ਦੀ ਅੱਗ ਠੰਢੀ ਕਰਨ ਲਈ ਪਹੁੰਚਦੇ ਸਨ।