ਪੰਜਾਬੀਆਂ ਦਾ ਮਾਣ-ਇੰਸਪੈਕਟਰ ਜੋਗਿੰਦਰ ਸਿੰਘ ਥਾਣਾ ਐਨ ਆਰ ਆਈ ਗੁਰਦਾਸਪੁਰ
Yaw:318.24796,Pitch:-8.024409675957457,Roll:-3.5381526275164674


ਪੰਜਾਬ ਪੁਲਿਸ ਵਿੱਚ ਅਜਿਹੇ ਅਫਸਰ ਵੀ ਮੌਜੂਦ ਹਨ ਜਿਹੜੇ ਕਿ ਕਾਇਦੇ ਕਾਨੂੰਨ ਦੀ ਪਾਲਣਾ ਕਰਨ ਦੇ ਨਾਲ ਨਾਲ ਮਨੁੱਖੀ ਕਦਰਾਂ ਕੀਮਤਾਂ ਦੇ ਸਿਧਾਂਤਾਂ ਉੱਪਰ ਡੱਟ ਕੇ ਪਹਿਰਾ ਦਿੰਦੇ ਨਜ਼ਰ ਆਉਂਦੇ ਹਨ। ਅਜਿਹੇ ਨੇਕ ਅਤੇ ਇਮਾਨਦਾਰ ਪੁਲਿਸ ਅਧਿਕਾਰੀਆਂ ਦੀ ਕਤਾਰ ਵਿੱਚ ਸ਼ਾਮਿਲ ਹਨ, ਗੁਰਦਾਸਪੁਰ ਦੇ ਥਾਣਾ ਐਨਆਰਆਈ ਵਿਖੇ ਤੈਨਾਤ ਇੰਸਪੈਕਟਰ ਜੋਗਿੰਦਰ ਸਿੰਘ।ਇੱਕ ਨੇਕ ਦਿਲ ਅਧਿਕਾਰੀ ਸਰਦਾਰ ਜੋਗਿੰਦਰ ਸਿੰਘ, ਗੁਰਬਾਣੀ ਦੇ ਅਸੂਲਾਂ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰਦੇ ਹੋਏ, ਆਮ ਲੋਕਾਂ ਦੇ ਹਿੱਤਾਂ ਵਿੱਚ ਕਾਨੂੰਨ ਅਤੇ ਇਨਸਾਫ ਦਾ ਰਾਜ ਸਥਾਪਿਤ ਕਰਨ ਵਿਚ ਪੂਰੀ ਸ਼ਿੱਦਤ ਨਾਲ ਕੰਮ ਕਰ ਰਹੇ ਹਨ। ਇੰਸਪੈਕਟਰ ਜੁਗਿੰਦਰ ਸਿੰਘ ਦੇ ਅਸੂਲਾਂ ਵਿਚ ਇਹ ਵੀ ਸ਼ਾਮਿਲ ਹੈ ਕਿ ਸੱਜਣ ਪੁਰਸ਼ਾਂ ਨੂੰ ਬਣਦਾ ਸਤਕਾਰ, ਅਤੇ ਦੁਸ਼ਟਾਂ ਨੂੰ ਉਨ੍ਹਾਂ ਦੇ ਗੁਨਾਹਾਂ ਮੁਤਾਬਕ ਸਜਾ ਯਕੀਨੀ ਹੋਣੀ ਚਾਹੀਦੀ ਹੈ, ਦੂਜੇ ਪਾਸੇ ਚਾਹੇ ਸ਼ਿਕਾਇਤ ਕਰਤਾ ਹੋਵੇ, ਚਾਹੇ ਆਰੋਪੀ, ਹਰ ਵਿਅਕਤੀ ਨਾਲ ਡੀਲ ਕਰਦੇ ਹੋਏ, ਮਨੁੱਖੀ ਅਧਿਕਾਰਾਂ ਸਬੰਧੀ ਨਿਯਮਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ । ਅਕਸਰ ਪੁਲਿਸ ਉੱਪਰ ਭੇਦਭਾਵ ਜਾਂ ਪੱਖਪਾਤ ਦੇ ਆਰੋਪ ਲੱਗਦੇ ਰਹਿੰਦੇ ਹਨ ਪਰ ਥਾਣੇਦਾਰ ਜੋਗਿੰਦਰ ਸਿੰਘ ਦੇ ਮਾਮਲੇ ਵਿੱਚ ਅਜਿਹਾ ਨਹੀਂ। ਇਸ ਅਧਿਕਾਰੀ ਵੱਲੋਂ ਥਾਣਾ ਐਨ ਆਰ ਆਈ ਗੁਰਦਾਸਪੁਰ ਵਿਖੇ, ਆਪਣੇ ਕਰਤੱਵ ਦੀ ਪਾਲਣਾ ਕਰਦੇ ਹੋਏ ਜਿੱਥੇ ਕਬੂਤਰਬਾਜ਼ੀ ਦੇ ਮਾਮਲਿਆਂ ਵਿਚ ਸ਼ਾਮਿਲ ਦੋਸ਼ੀਆਂ ਨੂੰ ਜੇਲ੍ਹ ਯਾਤਰਾ ਕਰਵਾਈ ਗਈ ਹੈ, ਉਥੇ ਹੀ ਪਰਿਵਾਰਿਕ ਵਿਵਾਦਾਂ ਨੂੰ ਵੀ ਸਿਆਣਪ ਨਾਲ ਸੁਲਝਾਉਂਦੇ ਹੋਏ, ਕਈ ਟੁੱਟਣ ਦੇ ਕਿਨਾਰੇ ਖੜ੍ਹੇ ਪਰਿਵਾਰਾਂ ਨੂੰ ਵੀ ਆਪਸ ਵਿਚ ਮੁੜ ਤੋਂ ਜੋੜਨ ਵਿਚ ਐਹਮ ਭੂਮਿਕਾ ਨਿਭਾਈ ਹੈ। ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਰਾਹਨੁਮਾਈ ਵਿੱਚ, ਲਾ ਐਂਡ ਆਰਡਰ ਦੀ ਰਾਖੀ ਲਈ ਵਚਨਬੱਧ, ਸਰਦਾਰ ਜੋਗਿੰਦਰ ਸਿੰਘ ਇੰਸਪੈਕਟਰ ਥਾਣਾ ਐਨ ਆਰ ਆਈ ਉੱਪਰ, ਪੰਜਾਬੀਆਂ ਨੂੰ ਮਾਣ ਹੈ। ਪੰਜਾਬੀ
