ਵਾਰਦਾਤ ਦੇ 3 ਦਿਨ ਬਾਅਦ ਕਤਲ ਦਾ ਪਰਦਾਫਾਸ਼
ਮਾਨਸਾ ਪੁਲਿਸ ਨੇ ਦੋ ਅਪ੍ਰੈਲ ਦੀ ਰਾਤ ਨੂੰ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦੇਣ ਵਾਲੇ ਇੱਕ ਕਾਤਿਲ ਨੂੰ ਵਾਰਦਾਤ ਦੇ 3 ਦਿਨ ਬਾਅਦ ਕਾਬੂ ਕਰ ਲਿਆ ਹੈ, ਜਦੋਂਕਿ ਪੁਲਿਸ ਨੇ ਉਸ ਦੇ ਦੂਜੇ ਸਾਥੀ ਹੱਤਿਆਰੇ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਦੀਪਕ ਪਾਰੀਕ IPS ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਸ੍ਰੀ ਧਰਮਵੀਰ ਸਿੰਘ ਕਪਤਾਨ ਪੁਲਿਸ ਇੰਨਵੈਸਟੀਗੇਸਨ ਮਾਨਸਾ ਦੇ ਹੁਕਮਾਂ ਅਨੁਸਾਰ ਸ੍ਰੀ ਗੋਬਿੰਦਰ ਸਿੰਘ ਉਪ ਕਪਤਾਨ ਪੁਲਿਸ ਸ:ਡ ਮਾਨਸਾ, ਥਾਣੇਦਾਰ ਪ੍ਰਿਤਪਾਲ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਮਾਨਸਾ, ਥਾਣੇਦਾਰ ਗੁਰਪ੍ਰੀਤ ਸਿੰਘ ਮਾਹਲ ਮੁੱਖ ਅਫਸਰ ਥਾਣਾ ਸਦਰ ਮਾਨਸਾ ਤੇ ਸ.ਥਾਣੇਦਾਰ ਭਗਵੰਤ ਸਿੰਘ ਇੰਚਾਰਜ ਚੌਕੀ ਠੂਠਿਆਂਵਾਲੀ ਦੇ ਵੱਖ ਵੱਖ ਪਹਿਲੂਆਂ ਤੇ ਟੀਮਾਂ ਬਣਾ ਕੇ ਤਫਤੀਸ ਕਰਦੇ ਹੋਏ ਮਿਤੀ 03-4-2022 ਨੂੰ ਲਛਮਣ ਸਿੰਘ ਪੁੱਤਰ ਮੱਘਰ ਸਿੰਘ ਪੁੱਤਰ ਰਾਮਦਿੱਤਾ ਸਿੰਘ ਵਾਸੀ ਖਿਆਲਾ ਕਲਾਂ ਦੇ ਬਿਆਨ ਤੇ ਮੁੱਖ ਅਫਸਰ ਥਾਣਾ ਸਦਰ ਮਾਨਸਾ ਨੇ ਮੁਕਦਮਾ ਨੰਬਰ 66 , 03-04-2022 , ਅਧੀਨ ਜੁਰਮ 302 ਆਈ.ਪੀ.ਸੀ. ਮਾਨਸਾ ਬਰਖਿਲਾਫ ਨਾਮਾਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਸੀ ।
ਦੌਰਾਨੇ ਤਫਤੀਸ ਥਾਣੇਦਾਰ ਪ੍ਰਿਤਪਾਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮਾਨਸਾ ਨੇ ਡੂੰਘਾਈ ਅਤੇ ਟੈਕਨੀਕਲ ਤਰੀਕੇ ਨਾਲ ਮੁਕੱਦਮਾ ਨੂੰ ਟਰੇਸ ਕਰਕੇ ਪ੍ਰਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਅਤੇ ਅਰਸਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਖਿਆਲਾ ਕਲਾਂ ਨੂੰ ਮੁਕੱਦਮਾ ਉਕਤ ਵਿੱਚ ਦੋਸ਼ੀਆਨ ਨਾਮਜਦ ਕਰਵਾਇਆ । ਦੋਸ਼ੀ ਪ੍ਰਦੀਪ ਸਿੰਘ ਉਕਤ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਵਾਰਦਾਤ ਸਮੇਂ ਵਰਤਿਆ ਹਥਿਆਰ ਇਕ ਗੰਡਾਸਾ, ਇਕ ਸੋਟਾ, ਖੂਨ ਅਲੂਦ ਤੇ ਮੋਟਰਸਾਇਕਲ ਬ੍ਰਾਮਦ ਕਰਵਾਇਆ ਗਿਆ । ਦੋਸ਼ੀ ਪ੍ਰਦੀਪ ਸਿੰਘ ਨੇ ਦੌਰਾਨੇ ਪੁੱਛਗਿੱਛ ਦੱਸਿਆ ਹੈ ਕਿ ਮਿਤੀ 02/04/2022 ਨੂੰ ਰਾਤ ਸਮੇਂ ਮੈਂ ਆਪਣੇ ਸਾਥੀ ਅਰਸਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਖਿਆਲਾ ਕਲਾਂ ਨਾਲ ਅਸੀ ਦੋਹਾਂ ਜਣਿਆ ਪਲੈਨਿੰਗ ਬਣਾ ਕੇ ਮਨਪ੍ਰੀਤ ਸਿੰਘ ਉਰਫ ਫੱਗੂ ਵਾਸੀ ਖਿਆਲਾ ਕਲਾਂ ਨੂੰ ਰਾਹਗੀਰਾਂ ਨੂੰ ਲੁੱਟਣ ਦਾ ਝਾਂਸਾ ਦੇ ਕੇ ਨਾਲ ਲਿਆਂਦਾ ਸੀ। ਪਲੈਨਿੰਗ ਮੁਤਾਬਕ ਪਹਿਲਾਂ ਹੀ ਜਿਹੜੀ ਜਗ੍ਹਾ ਪਰ ਅਸੀਂ ਕਤਲ ਕੀਤਾ ਹੈ । ਉਹ ਜਗ੍ਹਾ ਪਹਿਲਾਂ ਹੀ ਦੇਖ ਚੁੱਕੇ ਸੀ। ਉੱਥੇ ਅਸੀਂ ਹਨੇਰੇ ਦਾ ਫਾਇਦਾ ਲੈਂਦੇ ਹੋਏ ਮੋਟਰ ਸਾਈਕਲ ਦਾ ਪਲੱਗ ਕੱਢ ਦਿੱਤਾ ਸੀ ।
ਅਸੀ ਦੋਹਾਂ ਜਣਿਆ ਨੇ ਮਨਪ੍ਰੀਤ ਸਿੰਘ ਉਕਤ ਨੂੰ ਮੋਟਰ ਸਾਈਕਲ ਚਲਾਉਣ ਲਈ ਕਿਹਾ ਸੀ ਤੇ ਮੇਰੇ ਪਾਸ ਗੰਡਾਸਾ ਤੇ ਅਰਸਦੀਪ ਸਿੰਘ ਉਕਤ ਪਾਸ ਸੋਟਾ ਸੀ। ਜਦੋਂ ਮ੍ਰਿਤਕ ਮਨਪ੍ਰੀਤ ਸਿੰਘ ਮੋਟਰ ਸਾਈਕਲ ਸਟਾਰਟ ਕਰਨ ਲੱਗਾ ਤਾਂ ਮੈਂ ਉਸ ਦੇ ਪਿੱਛੋਂ ਦੀ ਗੰਡਾਸੇ ਦਾ ਵਾਰ ਮਨਪ੍ਰੀਤ ਸਿੰਘ ਦੇ ਸਿਰ ਪਰ ਕਰ ਦਿੱਤਾ ਤੇ ਬਾਅਦ ਵਿਚ ਅਰਸਦੀਪ ਸਿੰਘ ਉਕਤ ਨੇ ਸੋਟਿਆਂ ਦੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਤੇ ਅਸੀ ਹਨ੍ਹੇਰੇ ਦਾ ਫਾਇਦਾ ਲੈਂਦੇ ਹੋਏ ਉਸੇ ਮੋਟਰ ਸਾਈਕਲ ਪਰ ਫਰਾਰ ਹੋ ਗਏ ਸੀ। ਅਰਸਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਖਿਆਲਾ ਕਲਾ ਸਬੰਧੀ ਭਾਲ ਜਾਰੀ ਹੈ। ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ।