ਐੱਸਐੱਸਪੀ ਪਟਿਆਲਾ  ਹਰਚਰਨ  ਸਿੰਘ ਭੁੱਲਰ, ਆਈ.ਪੀ.ਐਸ ਦੀ ਕਮਾਂਡ ਹੇਠ ਪਟਿਆਲਾ ਪੁਲਿਸ ਨੇ ਖ਼ਤਰਨਾਕ ਕਾਤਲ ਦਬੋਚੇ-ਜੇ ਨਾਂ ਫੜੇ ਜਾਂਦੇ ਤਾਂ ਮਚਾ ਦੇਣਾ ਸੀ ਕਤਲੇਆਮ

ਅੱਧੀ ਦਰਜਨ ਬਦਮਾਸ਼ਾਂ ਕੋਲੋਂ ਇੱਕ ਪਿਸਤੌਲ 32 ਬੋਰ, ਇੱਕ 315 ਬੋਰ, ਲੁੱਟਿਆ ਬੁਲਟ ਮੋਟਰਸਾਇਕਲ ਤੇ ਹੋਰ ਤੇਜਧਾਰ ਹਥਿਆਰਾ ਬਰਾਮਦ 

Parveen Komal
9592916001

ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਮਿਤੀ06-10-2021 ਨੂੰ ਪਿੰਡ ਸੁਪੇਵਾਲ ਨੇੜੇ ਚੋਆ ਪੁੱਲ (ਨੇੜੇ ਭਾਦਸੋਂ) ਵਿਖੇ ਹੋਏ ਅੰਨੇ ਕਤਲ ਲੁੱਟ ਦੀ ਗੁੱਥੀ ਨੂੰ ਸੁਲਝਾ ਕੇ ਖੋਹ ਕੀਤੇ ਗਏ ਬੁਲਟ ਮੋਟਰਸਾਈਕਲ  ਨੂੰ ਬ੍ਰਾਮਦ ਕਰਕੇ 06 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਐੱਸਐੱਸਪੀ ਪਟਿਆਲਾ  ਹਰਚਰਨ  ਸਿੰਘ ਭੁੱਲਰ, ਆਈ.ਪੀ.ਐਸ.  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ. ਮਹਿਤਾਬ ਸਿੰਘ, ਆਈ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ,  ਮੋਹਿਤ ਅਗਰਵਾਲ, ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ, ਰਾਜੇਸ਼ ਕੁਮਾਰ ਛਿੱਬੜ  ਉਪ ਕਪਤਾਨ ਪੁਲਿਸ, ਨਾਭਾ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਰਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ  ਪਟਿਆਲਾ ਦੀ ਅਗਵਾਈ ਹੇਠ ਇਸ ਗਿਰੋਹ ਦੇ ਅੱਧੀ ਦਰਜਨ  ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ।ਇੰਨ੍ਹਾਂ ਦੀ ਗ੍ਰਿਫਤਾਰੀ ਉਪਰੰਤ ਪੁੱਛਗਿੱਛ ਦੌਰਾਨ ਹੀ ਥਾਣਾ ਭਾਦਸੋਂ ਦੇ ਏਰੀਆ ਅੰਦਰ ਹੋਏ ਕਤਲ ਕੇਸ ਲੁੱਟ ਦਾ ਵੀ ਖੁਲਾਸਾ ਹੋਇਆ ਹੈ।

ਮਿਤੀ 17-10-2021 ਨੂੰ ਸੀ.ਆਈ.ਏ ਪਟਿਆਲਾ ਦੀ ਟੀਮ ਸਮਾਣਾ ਪਟਿਆਲਾ ਰੋਡ ਬਾਈਪਾਸ ਪੁੱਲ ਹੇਠਾਂ ਨੇੜੇ ਪਸਿਆਣਾ ਮੌਜੂਦ ਸੀ ਤਾਂ ਇੱਕ ਗੁਪਤ ਸੂਚਨਾ ਮਿਲੀ ਕਿ ਮਹਿੰਗਾ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਵਜੀਦਪੁਰ ਥਾਣਾ ਸਦਰ ਨਾਭਾ ਜਿਲ੍ਹਾ ਪਟਿਆਲਾ , ਕਮਲਪ੍ਰੀਤ ਸਿੰਘ ਉਰਫ ਕਮਲ ਪੁੱਤਰ ਸਤਨਾਮ ਸਿੰਘ ਵਾਸੀ ਰਾਜਗੜ੍ਹ ਥਾਣਾਸਦਰ ਨਾਭਾ ਜਿਲ੍ਹਾ ਪਟਿਆਲਾ , ਰਵਿੰਦਰ ਸਿੰਘ ਉਰਫ ਹੈਰੀ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਅਲੌਹਰਾਂ ਥਾਣਾ ਸਦਰ ਨਾਭਾ ਜਿਲ੍ਹਾ ਪਟਿਆਲਾ , ਜਗਸੀਰ ਸਿੰਘ ਉਰਫ ਜੱਗੀ ਪੁੱਤਰ ਜੀਤ ਸਿੰਘ ਵਾਸੀ ਪਿੰਡ ਬੋੜਾਂ ਕਲਾਂ ਥਾਣਾ ਸਦਰ ਨਾਭਾ ਪਟਿਆਲਾ , ਅੰਗਰੇਜ ਸਿੰਘ ਉਰਫ ਗੋਜੀ ਪੁੱਤਰ ਚੰਨਾ ਸਿੰਘ ਵਾਸੀ ਪਿੰਡ ਰਾਜਗੜ੍ਹ ਥਾਣਾ ਸਦਰ ਨਾਭਾ ਤਹਿਸੀਲ ਨਾਭਾ ਜਿਲ੍ਹਾ ਪਟਿਆਲਾਅਤੇ ਮਨਪ੍ਰੀਤ ਥਾਵਾ ਪੁੱਤਰ ਬਲਵੰਤ ਸਿੰਘ ਪਿੰਡ ਅਲੌਹਰਾ ਕਲਾਂ ਜਾਣਾ ਸਦਰ ਨਾਭਾ ਤਹਿਸੀਲ ਨਾਭਾ ਜਿਲਾ ਪਟਿਆਲਾ ਅਤੇ ਇਸ ਗਿਰੋਹਦੇ ਹੋਰ ਮੈਂਬਰ ਮਾਰੂ ਹਥਿਆਰਾਂ ਨਾਲ ਰਾਤ ਸਮੇਂ ਸੜਕਾਂ ਤੋਂ ਆਉਣ ਜਾਣ ਵਾਲੇ ਰਾਹਗੀਰਾਂ ਨਾਲ ਲੁੱਟਾ ਖੋਹਾਂ ਕਰਦੇ ਹਨ। ਇਸ ਸਬੰਧੀ ਮੁੱਕਦਮਾ ਨੰਬਰ 221 ਮਿਤੀ 17-10-2021 ਅਧ 399,402 ਹਿੰ:ਦੰ: 25/54/59 ਅਸਲਾ ਐਕਟ ਥਾਣਾ ਪਸਿਆਣਾ ਵਿਖੇ ਦਰਜ ਕਰਕੇ ਇਸ ਗਿਰੋਹ ਦੇ 106 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਪਾਸੋਂ ਲੁੱਟਾਂ ਖੋਹਾਂ ਕਰਨ ਲਈ ਵਰਤੇ ਜਾਂਦੇ ਮਾਰੂ ਹਥਿਆਰ ਅਤੇ ਵਹੀਕਲ ਬ੍ਰਾਮਦ ਕੀਤੇ ਗਏ।

ਬਰਾਮਦਗੀ : 1) ਇੱਕ ਪਿਸਤੌਲ 32 ਬੋਰ ਸਮੇਤ 06 ਰੌੰਦ  32 ਬੋਰ 2) ਇੱਕ ਪਿਸਤੌਲ 315 ਬੋਰ ਸਮੇਤ 01 ਜੀਂਦ 315 ਬੋਰ 3) ਇਕ ਬੁਲਟ ਮੋਟਰਸਾਇਕਲ ਜੋ ਭਾਦਸੋਂ ਵਾਰਦਾਤ ਵਿੱਚ ਵਰਤਿਆ ਗਿਆ, 4) ਇਕ ਬੁਲਟ ਮੋਟਰਸਾਇਕਲ ਜੋ ਮ੍ਰਿੜਕ ਤੋਂ ਖੋਹਿਆ ਗਿਆ । ਇਕ ਸਵੀਫਟ ਡੀਜਾਇਰ ਕਾਰ

ਗ੍ਰਿਫਤਾਰ ਕੀਤੇ ਗਏ ਦੋਸ਼ੀਆਨ ਪਾਸੋਂ ਡੂੰਘਾਈ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਿਤੀ 06-10-2021 ਨੂੰ ਪਿੰਡ ਸੁਵਾਲ ਨੇੜੇ ਚੋਆ ਪੁੱਲ (ਨੇੜੇ ਭਾਦਸੇ) ਵਿਖੇ ਇੱਕ ਬੁਲਟ ਮੋਟਰਾਸਾਇਕਲ ਨੂੰ ਖੋਹਣ ਸਮੇਂ ਇੱਕ ਵਿਅਕਤੀ ਦਾ ਕਤਲ ਹੋਇਆ ਸੀ ਜੋ ਕਿ  ਉਕਤ ਗਿਰੋਹ ਦੇ ਤਿੰਨ ਦੋਸ਼ੀਆਂ ਵੱਲੋਂ ਕੀਤਾ ਗਿਆ ਸੀ| ਜਿੰਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 06-10-2021 ਨੂੰ ਸੁਖਚੈਨ ਦਾਸ ਉਰਫ ਚੈਨੀ ਪੁੱਤਰ ਜਗਦੀਪ ਦਾਸ ਵਾਸੀ ਪਿੰਡ ਹੱਲੋਤਾਲੀ ਜੋਕਿ ਪਿੰਡ ਚਹਿਲ ਨੇੜੇ ਟੋਲਪਲਾਜਾ ਇੱਕ ਫੈਕਟਰੀ ਵਿੱਚ ਲੱਗਾ ਹੋਇਆ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਖਤਮ ਕਰਕੇ ਬੁਲਟ ਮੋਟਰਸਾਇਕਲ ਤੇ ਆਪਣੇ ਘਰ ਜਾ ਰਿਹਾ ਸੀ ਤਾਂ ਰਾਹ ਵਿੱਚ ਸਮਾਂ 109 ਵਜੇ ਰਾਤ ਨੂੰ ਪਿੰਡ ਸੁਧੇਵਾਲ ਨੇੜੇ ਚੋਆ ਪੁੱਲ (ਨੇੜੇ ਭਾਦਸੋਂ) ਪਹੁੰਚਿਆ ਤਾਂ ਕੁੱਝ ਮੋਟਰਸਾਇਕਲ ਸਵਾਰ ਵਿਅਕਤੀਆਂ ਵੱਲੋਂ ਤੇਜਧਾਰ ਹਥਿਆਰ ਨਾਲ ਸੁਖਚੈਨ ਦਾਸ ਉਰਫ ਚੰਨੀ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦਾ ਬੁਲਟ ਮੋਟਰਸਾਇਕਲ ਖੋਹ ਕੇ ਫਰਾਰ ਹੋ ਗਏ ਸਨ ਜਿਸ ਸਬੰਧੀ ਮੁੱਕਦਮਾ ਨੰਬਰ 130 ਮਿਤੀ 07,10,2021 ਅ/ਧ 302, 379-ਬੀ 341,299.3 | ਆਈ.ਪੀ.ਸੀ ਥਾਣਾ ਭਾਦਸੋਂ ਦਰਜ ਕੀਤਾ ਗਿਆ ਸੀ ਜੋ ਇਸ ਕਤਲ ਨੂੰ ਟਰੇਸ ਕਰਨ ਲਈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ  ਉਚ ਅਫਸਰਾਂ ਦੀ ਅਗਵਾਈ ਵਿੱਚ ਪਟਿਆਲਾ ਪੁਲਿਸ ਵਲੋਂ ਸਪੈਸ਼ਲ ਮੁਹਿੰਮ ਚਲਾਈ ਗਈ ਸੀ। ਜਿਸ ਤਹਿਤ ਹੀ ਉਪਰੋਕਤ ਗਿਰੋਹ ਦੇ ਤਿੰਨ ਮੈਂਬਰਾਂ ( ਮਹਿੰਗਾ ਸਿੰਘ 2) ਕਮਲਪ੍ਰੀਤ ਸਿੰਘ ਉਰਫ ਕਮਲ 3) ਰਵਿੰਦਰ ਸਿੰਘ ਉਰਫ ਹੈਰੀ ਨੇ ਉਪਰੋਕਤ ਵਾਰਦਾਤ ਨੂੰ ਅੰਜਾਮ ਦੇਣ ਬਾਰੇ ਇੰਕਸਾਫ ਕੀਤਾ ਹੈ। ਇਹ ਕਤਲ ਵਾਰਦਾਤ ਖੋਹ ਦੀ ਨੀਅਤ ਨਾਲ ਕੀਤੀ ਗਈ ਸੀ। ਇਹਨਾਂ ਨੇ ਵਾਰਦਾਤ ਕਰਨ ਸਮੇਂ ਮ੍ਰਿਤਕ ਸੁਖਚੈਨ ਦਾਸ ਉਰਫ ਚੈਨੀ ਦਾ  ਜਿਹੜਾ ਬੁਲਟ ਮੋਟਰਸਾਈਕਲ ਖਹਿਆ ਸੀ, ਉਹ ਵੀ ਬ੍ਰਾਮਦ ਕਰ ਲਿਆ ਗਿਆ ਹੈ ।

 

Leave a Reply

Your email address will not be published.