ਧੀ ਤੇ ਬੁਰੀ ਨਜਰ ਰੱਖਣ ਵਾਲੇ ਆਮ ਆਦਮੀ ਨੇਤਾ ਨੇ ਮਾਂ ਨੂੰ ਸਮੈਕ ਰਖਕੇ ਝੂਠੇ ਕੇਸ ਚ ਫਸਵਾਕੇ ਜੇਲ੍ਹ ਭਿਜਵਾਇਆ : ਦੋਸ਼ ਲਾਇਆ ਪੀੜਤ ਮਾਂ ਨੇ

ਇੱਕ ਕਲਯੁਗੀ ਆਮ ਆਦਮੀ ਨੇਤਾ ਨੇ ਆਪਣੀ ਗੰਦੀ ਹਵਸ ਦੀ ਪੂਰਤੀ ਲਈ ਪਹਿਲਾਂ ਮਾਂ ਨੂੰ ਸਮੈਕ ਦੇ ਕੇਸ ਵਿੱਚ ਫਸਾ ਕੇ ਜੇਲ੍ਹ ਭਿਜਵਾਇਆ ਅਤੇ ਫੇਰ ਉਸਦੀ ਲੜਕੀ ਨੂੰ ਆਪਣੀ ਗੰਦੀ ਨਜਰ ਦਾ ਸ਼ਿਕਾਰ ਬਣਾਉਣਾ ਚਾਹਿਆ| ਪੀੜਤ ਨੇ ਦੱਸਿਆ ਕਿ ਇੱਕ  ਦਿਨ ਪੁਲਿਸ ਪੀੜਤ ਦੇ ਘਰ ਆਈ ਤੇ ਉਸਦੀ ਘਰ ਦੀ ਗਲੀ ਵੱਲ ਖੁਲ੍ਹਦੀ ਤਾਕੀ ਕੋਲੋਂ ਇੱਕ ਪੁੜੀ ਚੁੱਕ ਕੇ ਆਖਿਆ ਕਿ ਉਹ ਸਮੈਕ ਵੇਚਦੀ ਹੈ ਅਤੇ ਉਸਨੂੰ ਥਾਣੇ ਲੈ ਜਾਕੇ ਜੇਲ੍ਹ ਭੇਜ ਦਿੱਤਾ . ਜਿਥੋਂ ਜਮਾਨਤ ਤੇ ਆ ਕੇ ਉਸਨੂੰ ਸਮੈਕ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਸਾਜਿਸ਼ ਦਾ ਉਸ ਵੇਲੇ ਭੇਦ ਖੁੱਲ੍ਹਿਆ ਜਦੋਂ ਉਸਦੀ ਪਹਿਚਾਨ ਵਾਲੀ ਮਨਪ੍ਰੀਤ ਸੋਣੀਆ ਨਾਮ ਦੀ ਔਰਤ ਨੇ ਕਈ ਦਿਨ ਬਾਅਦ ਮਿਲ ਕੇ ਉਸਨੂੰ ਦੱਸਿਆ ਕੀ ਉਸਦੇ ਥਿੰਡ ਨਾਮਕ ਆਮ ਆਦਮੀ ਦੇ ਨੇਤਾ ਨਾਲ ਜਾਣ ਪਹਿਚਾਨ ਸੀ ਜਿਸਨੇ ਉਸਨੂੰ ਕਿਹਾ ਕਿ ਮੇਰਾ ਪੀੜਤਾ ਦੀ ਲੜਕੀ ਤੇ ਦਿਲ ਆ ਗਿਆ ਹੈ ਅਤੇ ਜੇ ਉਹ ਪੀੜਤਾ ਨੂੰ ਕਿਸੇ ਕੇਸ ਵਿੱਚ ਫਸਾ ਦੇਵੇ ਤਾਂ ਉਹ ਉਸਦੀ ਲੜਕੀ ਨਾਲ ਸਬੰਧ ਬਣਾ ਸਕਦਾ ਹੈ . ਥਿੰਸ ਨੇ ਉਸਨੂੰ ਸਮੈਕ ਦਾ ਪੈਕਟ ਵਿਖਾਕੇ ਕਿਹਾ ਕੀ ਇਸ ਨੂੰ ਪੀੜਤਾ ਦੇ ਬੈਡ ਹੇਠ ਰਖ ਦੇ ਤਾਂ ਸੋਨੀਆ ਨੇ ਮਨਾ ਕਰ ਦਿੱਤਾ. ਜਦੋਂ ਥਿੰਡ ਦੁਆਰਾ ਉਸਦੇ ਘਰ ਦੀ ਤਾਕੀ ਕੋਲ ਸਮੈਕ ਦੀ ਪੁੜੀ ਰਖਕੇ ਪੀੜਤ ਨੂੰ ਜੇਲ੍ਹ ਭੇਜ ਦਿੱਤਾ ਗਿਆ ਤਾਂ ਨੇਤਾ ਨੇ ਉਸਦੇ ਘਰ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਸਦੀ ਨਾਬਾਲਿਗ ਸਕੂਲ ਪੜ੍ਹਦੀ ਲੜਕੀ ਨੂੰ ਕਿਹਾ ਕਿ ਤੇਰੀ ਮਾਂ ਤਾਂ ਹੁਣ ਕਈ ਸਾਲ ਜੇਲ੍ਹ ਚੋਣ ਬਾਹਰ ਨਹੀਂ ਆਵੇਗੀ ਤੇ ਮੈਂ ਤੁਹਾਡੇ ਘਰ ਦਾ ਖਰਚਾ ਚਲਾਵਾਂਗਾ. ਇੱਕ ਦਿਨ ਆਮ ਆਦਮੀ ਦਾ ਨੇਤਾ ਉਸਦੀ ਲੜਕੀ ਨੂੰ ਇੱਕ ਹੋਰ ਔਰਤ ਦੇ ਨਾਲ ਘਰ ਆਕੇ ਇਹ ਕਹਿਕੇ ਲੈ ਗਿਆ ਕਿ ਨੌਕਰੀ ਤੇ ਲਗਵਾਉਨਾ ਹੈ ਪਰ ਜਦੋਂ ਇਧਰ ਓਧਰ ਘੁਮਾ ਕੇ ਹਨੇਰਾ ਹੋਣ ਤੇ ਉਸ ਔਰਤ ਦੇ ਘਰ ਕੋਲ ਗਏ ਤਾਂ ਉਸਦੀ ਕੁੜੀ ਨੇ ਸ਼ੱਕ ਹੋਣ ਤੇ ਬਹਾਨੇ ਨਾਲ ਅਪਨਾ ਬਚਾ ਕੀਤਾ ਅਤੇ ਘਰ ਆ ਗਈ . ਅਗਲੇ ਦਿਨ ਨੇਤਾ ਫੇਰ ਉਸਦੇ ਘਰ ਆ ਗਿਆ ਅਤੇ ਲੜਕੀ ਨਾਲ ਨਾਜਾਇਜ ਹਰਕਤ ਕੀਤੀ ਤਾਂ ਕੁੜੀ ਨੇ ਉਸਨੂੰ ਝਿੜਕ ਕੇ ਲੋਕਾਂ ਨੂੰ ਇਕਠੇ ਕਰਨ ਦੀ ਧਮਕੀ ਦਿੱਤੀ ਤਾਂ ਆਮ ਆਦਮੀ ਦਾ ਨੇਤਾ ਉਥੋਂ ਚਲਾ ਗਿਆ. ਪੀੜਤਾ ਨੇ ਐਸ ਐਸ ਪੀ ਸ੍ਰੀ ਸੰਦੀਪ ਗਰਗ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ  ਉਹ ਗਰੀਬ ਔਰਤ ਹੈ ਅਤੇ ਉਸਦੀ ਥਾਣੇ ਦਿੱਤੀ ਦਰਖਾਸਤ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਇਸ ਲਈ  ਉਸ ਉਪਰ ਆਮ ਆਦਮੀ ਨੇਤਾ ਦੀ ਸਾਜਿਸ਼ ਨਾਲ ਪਾਏ ਗਏ ਝੂਠੇ ਕੇਸ ਦੀ ਪੜਤਾਲ ਕਰਕੇ ਅਤੇ ਉਸਦੀ ਨਾਬਾਲਿਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਇਸ ਵਿਅਕਤੀ ਤੋਂ ਉਸਨੂ ਬਚਿਆ ਜਾਵੇ ਕਿਉਂਕਿ ਇਸ ਆਦਮੀ ਤੇ ਪਹਿਲਾਂ ਵੀ ਔਰਤਾਂ ਨਾਲ ਧੱਕਾ ਕਰਨ ਦੇ ਕਈ ਕੇਸ ਸਾਹਮਣੇ ਆਏ ਹਨ .

Leave a Reply

Your email address will not be published.