ਮੁੱਖ ਮੰਤਰੀ ਚੰਨੀ ਦੀ ਕੋਠੀ ਵਿਚ ਆਰੋਪੀ ਡਕੈਤਾਂ ਦੀ ਐਂਟਰੀ ਕਿਸ ਨੇ ਕਰਵਾਈ

ਸਿਮਰਨ ਟ੍ਰਾਂਸ ਜੈਂਡਰ ਨੇ ਕਾਰ ‘ਤੇ ਜਾ ਰਹੇ ਤਮੰਨਾ ਮਹੰਤ ‘ਤੇ ਕੀਤਾ ਹਮਲਾ
70 ਹਜ਼ਾਰ ਦੀ ਨਕਦੀ ਤੇ ਸੋਨਾ ਲੁੱਟਿਆ, ਮਾਮਲਾ ਦਰਜ

ਜਾਪਦਾ ਹੈ ਕਿ ਗਗਨਦੀਪ ਸਿੰਘ ਉਰਫ ਸਿਮਰਨ ਟ੍ਰਾਂਸ ਜੈਂਡਰ ਨੇ ਲੁੱਟਾਂ ਖੋਹਾਂ ਦੇ ਮਾਮਲੇ ਵਿਚ ਆਪਣਾ ਨਾਮ ਗਿੰਨੀ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਕਰਵਾਉਣ ਦਾ ਇਰਾਦਾ ਕਰ ਲਿਆ ਹੈ ਅਤੇ ਇਸ ਸਿਲਸਿਲੇ ਵਿਚ ਸਿਮਰਨ ਗੈਂਗ ਵੱਲੋਂ ਲਗਾਤਾਰ ਜੁਰਮ ਦਰ ਜੁਰਮ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ ।

ਮੁੱਖ ਮੰਤਰੀ ਦੀ ਕੋਠੀ ਵਿੱਚ ਫੋਟੋ ਸੈਸ਼ਨ ਕਰਵਾ ਰਿਹਾ ਡਕੈਤੀ ਆਰੋਪੀ ਸਿਮਰਨ ਟ੍ਰਾਂਸ ਜੈਂਡਰ

ਤਾਜਾ ਕੀਤੀ ਗਈ ਲੁੱਟ ਖੋਹ ਦੀ ਵਾਰਦਾਤ ਦੇ ਮਾਮਲੇ ਵਿੱਚ ਜ਼ੀਰਕਪੁਰ ਪੁਲੀਸ ਨੇ ਛੱਤ ਲਾਈਟ ਪੁਆਇੰਟ ’ਤੇ ਕਿੰਨਰ ਭਾਈਚਾਰੇ ਦੇ ਮਹੰਤ ਦੀ ਕੁੱਟਮਾਰ ਕਰਕੇ 70 ਹਜ਼ਾਰ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੁੱਟਣ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਸ਼ਿਕਾਇਤਕਰਤਾ ਤਮੰਨਾ ਮਹੰਤ ਦੀ ਸ਼ਿਕਾਇਤ ’ਤੇ ਪੰਜ ਹਮਲਾਵਰਾਂ ਖ਼ਿਲਾਫ਼ 379ਬੀ, 323, 341, 506 ਅਤੇ 34 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਤਮੰਨਾ ਮਹੰਤ ਨੇ ਦੱਸਿਆ ਕਿ ਉਹ ਕਿੰਨਰ ਭਾਈਚਾਰੇ ਨਾਲ ਸਬੰਧਤ ਹੈ। ਬੀਤੇ ਦਿਨ ਉਹ ਆਪਣੀ ਕਾਰ ਵਿੱਚ ਪਟਿਆਲਾ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਛੱਤ ਦੀਆਂ ਲਾਈਟਾਂ ਕੋਲ ਪਹੁੰਚੀ ਤਾਂ ਪਿੱਛੇ ਤੋਂ ਸਕਾਰਪੀਓ ਕਾਰ ‘ਚ 5 ਵਿਅਕਤੀ ਆ ਰਹੇ ਸਨ, ਜਿਨ੍ਹਾਂ ‘ਚੋਂ 4 ਮਹੰਤ ਅਤੇ ਉਨ੍ਹਾਂ ਦੇ ਇਕ ਸਾਥੀ ਨੇ ਉਸ ਨੂੰ ਓਵਰਟੇਕ ਕਰ ਲਿਆ ਅਤੇ ਕਾਰ ਨੂੰ ਘੇਰ ਲਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਬਿਨਾਂ ਕੁਝ ਕਹੇ ਉਸ ਨਾਲ ਦੁਰਵਿਵਹਾਰ ਕੀਤਾ ਗਿਆ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਸਾਰਿਆਂ ਨੇ ਮਿਲ ਕੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਜਿਵੇਂ ਹੀ ਲੋਕ ਇਕੱਠੇ ਹੋਣ ਲੱਗੇ ਤਾਂ ਹਮਲਾਵਰਾਂ ਨੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਪਰਸ ‘ਚ ਪਈ ਕਰੀਬ 70 ਹਜ਼ਾਰ ਦੀ ਨਕਦੀ, ਉਸ ਦੇ ਸੋਨੇ ਦੇ ਗਹਿਣੇ ਅਤੇ ਕੁਝ ਜ਼ਰੂਰੀ ਦਸਤਾਵੇਜ਼ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਹਮਲਾਵਰਾਂ ਨੇ ਭੱਜਣ ਤੋਂ ਪਹਿਲਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਦੀ ਸ਼ਿਕਾਇਤ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ ਗਈ। ਜਾਂਚ ਤੋਂ ਬਾਅਦ ਜ਼ੀਰਕਪੁਰ ਪੁਲਸ ਨੇ ਸਿਮਰਨ ਮਹੰਤ, ਸਰੋਜ ਮਹੰਤ, ਕਾਜਲ ਉਰਫ ਮੰਨਤ ਮਹੰਤ, ਸਪਨਾ ਮਹੰਤ ਅਤੇ ਉਨ੍ਹਾਂ ਦੇ ਸਾਥੀ ਵਿੱਕੀ ਖਾਬੜੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਪੁਲਿਸ ਨੂੰ ਲੋੜੀਂਦੇ ਸਿਮਰਨ ਗੈਂਗ ਵੱਲੋਂ ਵਾਰਦਾਤਾਂ ਕਰਨ ਤੋਂ ਬਾਅਦ ਮੁੱਖਮੰਤਰੀ ਚੰਨੀ ਦੀ ਰਿਹਾਇਸ਼ ਤੇ ਵਾਰ ਵਾਰ ਜਾਣਾ ਵੀ ਮੁੱਖ ਮੰਤਰੀ ਦੇ ਸਟਾਫ ਦੀ ਕਾਰਜਕੁਸ਼ਲਤਾ ਤੇ ਸਵਾਲੀਆ ਚਿੰਨ੍ਹ ਖੜ੍ਹੇ ਕਰਦਾ ਹੈ।ਪੰਜਾਬ ਦੀ ਜਨਤਾ ਦਾ ਕਹਿਣਾ ਹੈ ਜੇ ਛੇਤੀ ਹੀ ਸਿਮਰਨ ਗੈਂਗ ਨੂੰ ਫੜਿਆ ਨਾ ਗਿਆ ਤਾਂ ਕੋਈ ਹੋਰ ਵੀ ਖਤਰਨਾਕ ਵਾਰਦਾਤ ਇਸ ਗੈਂਗ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਡਕੈਤੀ , ਕਤਲ , ਅਗਵਾ ਅਤੇ ਲੁੱਟਮਾਰ ਲਈ ਪੰਜਾਬ ਦੇ ਵਖ ਵਖ ਥਾਣਿਆਂ ਵਿਚ ਲੋੜੀਂਦੇ ਅਜਿਹੇ ਖਤਰਨਾਕ ਅਪਰਾਧੀ ਸੀ ਐਮ ਸਿਕਿਓਰਟੀ ਲਈ ਵੀ ਖਤਰਾ ਸਿੱਧ ਹੋ ਸਕਦੇ ਹਨ।

Leave a Reply

Your email address will not be published.