ਅਰਬਨ ਐਸਟੇਟ ਪਟਿਆਲਾ ਤੋਂ ਜਾਅਲੀ ਪੁਲਿਸ ਇੰਸਪੈਕਟਰ ਦੱਸ ਕੇ ਲੋਕਾ ਨਾਲ ਠੱਗੀ ਮਾਰਨ ਵਾਲਾ ਸਮੇਤ ਪੁਲਿਸ ਵਰਦੀ ਤੇ ਕਾਰ ਸਮੇਤ ਕਾਬੂ
ਜਾਅਲੀ ਪੁਲਿਸ ਇੰਸਪੈਕਟਰ ਦੱਸ ਕੇ ਲੋਕਾ ਨਾਲ ਠੱਗੀ ਮਾਰਨ ਵਾਲਾ ਸਮੇਤ ਪੁਲਿਸ ਵਰਦੀ ਤੇ ਕਾਰ ਸਮੇਤ ਕਾਬੂ
Fake Police inspector arrested for cheating people, including Police uniform and car
ਥਾਣੇ ਅਤੇ ਦਫਤਰ ਵਿਚ ਆਪਣਾ ਕੰਮ ਕਰਵਾਉਣ ਲਈ ਥਾਣੇਦਾਰ ਦਾ ਰੂਪ ਧਾਰ ਕੇ ਕਾਰ ਵਿਚ ਵਰਦੀ ਟੰਗਣ ਵਾਲੇ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਥਾਣਾ ਸਨੇਰ ਨੇ ਇੱਕ ਜਾਅਲੀ ਪੁਲਿਸ ਇੰਸਪੈਕਟਰ ਦੀ ਵਰਦੀ, ਪੁਲਿਸ ਦੇ ਲੋਗੋ ਵਾਲੀ ਕਾਰ, ਇੱਕ ਜਾਅਲੀ ਆਈ-ਕਾਰਡ ਬਰਾਮਦ ਕੀਤਾ ਹੈ।
ਕਾਬੂ ਕੀਤੇ ਰਣਜੀਤ ਨਗਰ ਵਾਸੀ ਮੁਲਜ਼ਮ ਮਨਪ੍ਰੀਤ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਪੁਲੀਸ ਨੇ ਮੁਲਜ਼ਮ ਨੂੰ ਉਸਦੀ ਅਰਬਨ ਐਸਟੇਟ ਦੀ ਰਿਹਾਇਸ਼ ਐਲ ਆਈ ਜੀ ਫਲੈਟ ਫੇਜ਼ 2 ਵਿਚੋਂ ਛਾਪਾ ਮਾਰ ਕੇ ਕਾਬੂ ਕੀਤਾ ਸੀ । ਦੋਸ਼ੀ ਸਾਲ 2018 ਤੋਂ ਇਸ ਤਰ੍ਹਾਂ ਘੁੰਮ ਰਿਹਾ ਸੀ। ਇਸ ਤੋਂ ਪਹਿਲਾਂ ਪਿੰਡ ਲਾਲੀਲਾ ਦਾ ਨੌਜਵਾਨ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਡੀਐਸਪੀ ਦੱਸ ਕੇ ਲੋਕਾਂ ਨੂੰ ਖੱਜਲ-ਖੁਆਰ ਕਰਦਾ ਸੀ।