ਮਾਸੂਮ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਪੱਤਰਕਾਰ ਗ੍ਰਿਫਤਾਰ
ਪਟਿਆਲਾ ਪੁਲਸ ਨੇ ਮਾਸੂਮ ਅਤੇ ਨਾਬਾਲਿਗ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।
ਇਸ ਵਿਅਕਤੀ ਦੇ ਖ਼ਿਲਾਫ਼ ਸਬ ਇੰਸਪੈਕਟਰ ਅਜੀਤ ਕੌਰ ਨੇ 6 ਪੋਸਕੋ ਐਕਟ 2012, 6 ਜੁਵਾਇਨਲ ਜਸਟਿਸ 2015 ਅਤੇ ਬਲਾਤਕਾਰ ਦੀ ਧਾਰਾ 376 ਆਈਪੀਸੀ ਅਧੀਨ ਪਰਚਾ ਦਰਜ ਕਰ ਲਿਆ ਅਤੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਟਿਆਲੇ ਦੀਆਂ ਵੱਖ ਵੱਖ ਮਹਿਲਾ ਸੰਸਥਾਵਾਂ ਨੇ ਮੰਗ ਕੀਤੀ ਹੈ ਕਿ ਇਸ ਵਿਅਕਤੀ ਵਿਰੁੱਧ ਕਰੜੀ ਤੋਂ ਕਰੜੀ ਕਾਰਵਾਈ ਕੀਤੀ ਜਾਵੇ