ਪਟਿਆਲਾ ਕਿੰਨਰ ਗੁਰੂ ਪੂਨਮ ਮਹੰਤ ਦੇ ਡੇਰੇ ਤੇ ਦਿਨ ਦਿਹਾੜੇ ਡਕੈਤੀ ਕੇਸ ਵਿੱਚ DGP ਵੱਲੋਂ ਦੁਬਾਰਾ ਜਾਂਚ ਦੇ ਹੁਕਮ ਜਾਰੀ
ਪਟਿਆਲਾ ਦੇ ਬਹੁ ਚਰਚਿਤ ਜੱਟਾਂ ਵਾਲਾ ਚੌਂਤਰਾ ਡਕੈਤੀ ਕਾਂਡ ਵਿੱਚ ਡੀਜੀਪੀ ਪੰਜਾਬ ਵੱਲੋਂ ਐਫ ਆਈ ਆਰ ਨੰਬਰ 234 ਸਾਲ 2021 ਅਤੇ ਹੋਰ ਕੇਸਾਂ ਵਿੱਚ IPS ਅਧਿਕਾਰੀਆਂ ਵੱਲੋਂ ਜਾਂਚ ਕੀਤੇ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਹਨ. ਇਹ ਜਾਂਚ ਪਹਿਲਾਂ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਪੀਪੀਐਸ ਅਧਿਕਾਰੀ ਸੁਰਿੰਦਰਜੀਤ ਕੌਰ ਅਤੇ ਨਵੇਂ ਭਰਤੀ ਇੰਸਪੈਕਟਰ ਵੱਲੋਂ ਕੀਤੀ ਗਈ ਸੀl ਇਸ ਸੁਰਖੀਆਂ ਵਿੱਚ ਰਹੇ ਡਕੈਤੀ ਕਾਂਡ ਦੇ ਪੀੜਿਤ ਪੂਨਮ ਮਹੰਤ ਵੱਲੋਂ ਡੀ ਜੀ ਪੀ ਪੰਜਾਬ ਨੂੰ ਦਰਖਾਸਤ ਦਿੱਤੀ ਗਈ ਸੀ ਕਿ ਸੁਰਿੰਦਰਜੀਤ ਕੌਰ ਵੱਲੋਂ ਉਹਨਾਂ ਦੇ ਨਾਲ ਧੱਕਾ ਕੀਤਾ ਗਿਆ ਹੈ ਅਤੇ ਡਕੈਤੀ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਬਚਾਉਣ ਦੇ ਲਈ ਗਲਤ ਤੌਰ ਨਾਲ ਕਾਰਵਾਈ ਦੀ ਤੌਹੀਨ ਕਰਦੇ ਹੋਏ ਉਹਨਾਂ ਨੂੰ ਇਨਸਾਫ ਦੇਣ ਦੀ ਥਾਂ ਉਲਟਾ ਪੀੜਤ ਨੂੰ ਹੀ ਝੂਠੇ ਕੇਸ ਵਿੱਚ ਫਸਾਉਣ ਦੀਆਂ ਸਿਫਾਰਸ਼ਾਂ ਕੀਤੀਆਂ ਗਈਆਂ ਹਨ l ਗੌਰ ਤਲਬ ਹੈ ਕਿ ਪੀੜਿਤ ਪੂਨਮ ਮਹੰਤ ਕੋਲ ਇਸ ਡਕੈਤੀ ਕਾਂਡ ਦੀਆਂ ਲਾਈਵ ਤਸਵੀਰਾਂ ਮੌਜੂਦ ਹਨ ਪਰ ਪੂਰਨ ਮਹੰਤ ਦੇ ਦੱਸਣ ਮੁਤਾਬਕ ਐਸਪੀ ਸੁਰਿੰਦਰਜੀਤ ਕੌਰ ਨੇ ਉਸ ਦੇ ਸਬੂਤ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਪੂਰਨ ਮਹੰਤ ਵੱਲੋਂ ਪੇਸ਼ ਕੀਤੇ ਗਏ ਇੱਕਤਾਲੀ ਸਬੂਤਾਂ ਅਤੇ ਸੀ ਸੀ ਟੀ ਵੀ ਦੀ ਵੀਡੀਓ ਫੁਟੇਜ ਦੇ ਸਬੂਤਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਡਕੈਤੀ ਦੇ ਦੋਸ਼ੀਆਂ ਨੂੰ ਬਚਾਉਣ ਦੇ ਲਈ ਮਨਘੜਤ ਰਿਪੋਰਟ ਬਣਾ ਕੇ ਐਸਐਸਪੀ ਪਟਿਆਲਾ ਨੂੰ ਭੇਜ ਦਿੱਤੀ, ਜਿਸ ਵਿਚ ਇਸ ਕੇਸ ਦੀ ਜਾਂਚ ਵਿੱਚ ਤਥਾਂ ਦੇ ਅਧਾਰ ਤੇ ਜਾਂਚ ਕਰ ਰਹੇ ਪਟਿਆਲਾ ਪੁਲਿਸ ਦੇ ਜਾਂਚ ਅਧਿਕਾਰੀਆਂ ਨੂੰ ਹੀ ਦੋਸ਼ੀ ਬਣਾ ਦਿੱਤਾ ਗਿਆ ਅਤੇ ਨਿਰਪੱਖ ਤਰੀਕੇ ਨਾਲ ਕੰਮ ਕਰ ਰਹੀ ਪਟਿਆਲਾ ਪੁਲਿਸ ਦੀ ਜਾਂਚ ਉੱਪਰ ਹੀ ਬੇਤੁਕੇ ਪ੍ਰਸ਼ਨ ਚਿੰਨ੍ਹ ਖੜ੍ਹੇ ਕਰ ਦਿੱਤੇ ਗਏ l ਪੂਨਮ ਮਹੰਤ ਵੱਲੋਂ ਲਗਾਏ ਗਏ ਸੰਗੀਨ ਆਰੋਪਾਂ ਦਾ ਨੋਟਿਸ ਲੈਂਦੇ ਹੋਏ ਡੀਜੀਪੀ ਦਫਤਰ ਵੱਲੋਂ ਡਾਇਰੈਕਟਰ ਪੀ ਬੀ ਆਈ ਨੂੰ ਲਿਖਤੀ ਰੂਪ ਵਿੱਚ ਆਖਿਆ ਗਿਆ ਹੈ ਕਿ ਇਸ ਮਾਮਲੇ ਵਿੱਚ ਲਗਾਏ ਗਏ ਸੰਗੀਨ ਦੋਸ਼ਾਂ ਦੀ ਜਾਂਚ ਕਿਸੇ ਹੋਰ ਅਧਿਕਾਰੀ ਨੂੰ ਟਰਾਂਸਫਰ ਕਰਕੇ ਇਸ ਗੰਭੀਰ ਕਾਂਡ ਦੀ ਨਿਰਪਖ ਜਾਂਚ ਸੀਨੀਅਰ ਆਈਪੀਐਸ ਅਫਸਰਾਂ ਵੱਲੋਂ ਕੀਤੀ ਜਾਵੇ ਅਤੇ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਕਾਨੂਨ ਅਤੇ ਤੱਥਾਂ ਦੇ ਅਧਾਰ ਤੇ ਬਗੈਰ ਪੱਖਪਾਤ ਤੋਂ ਇਸ ਡਕੈਤੀ ਕਾਂਡ ਦੀ ਇਨਕੁਆਰੀ ਕੀਤੀ ਜਾਵੇl ਇਸ ਸਨਸਨੀ ਖੇਜ ਡਕੈਤੀ ਦੇ ਵੀਡੀਓ ਫੁਟੇਜ ਪਤਰਕਾਰਾਂ ਨੂੰ ਵਿਖਾਉਂਦੇ ਹੋਏ ਪੀੜਿਤ ਪੂਨਮ ਮਹੰਤ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਵੱਲੋਂ ਇਸ ਕੇਸ ਦੀ ਵਿਜੀਲੈਂਸ ਜਾਂਚ ਕਰਵਾਉਣ ਬਾਰੇ ਵੀ ਕਾਨੂੰਨੀ ਕਾਰਵਾਈ ਕਰਵਾਈ ਜਾ ਹੈl ਦੱਸ ਦੇਣਾ ਜਰੂਰੀ ਹੈ ਕਿ 2021 ਵਿੱਚ ਪੂਨਮ ਮਹੰਤ ਵੱਲੋਂ ਖਰੀਦ ਕੀਤੇ ਗਏ ਜੱਟਾਂ ਵਾਲਾ ਚੌਂਤਰਾ ਸਥਿਤ ਡੇਰੇ ਉੱਪਰ ਕਾਤਲਾਨਾ ਹਮਲਾ ਕਰਦੇ ਹੋਏ ਪੌਣੇ ਦੋ ਕਰੋੜ ਰੂਪਏ ਦੇ ਧਨ ਅਤੇ ਸੋਨੇ ਦੀ ਲੁੱਟ ਕਰਦੇ ਹੋਏ ਡਾਕੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀl ਜਿਸ ਸਬੰਧੀ ਇਸ ਡਾਕੇ ਵਿੱਚ ਸ਼ਾਮਿਲ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਡਾਕੇ ਦੀ ਰਕਮ ਅਤੇ ਸੋਨੇ ਦੇ ਗਹਿਣੇ ਵੀ ਰਿਕਵਰ ਕੀਤੇ ਗਏ ਸਨ ਪਰ ਪੀੜਤ ਪੂਨਮ ਮਹੰਤ ਦਾ ਕਹਿਣਾ ਹੈ ਕਿ ਇਹਨਾਂ ਸਾਰੇ ਸਬੂਤਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਉਕਤ ਅਫਸਰ ਵੱਲੋਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ,ਜਿਸ ਸਬੰਧੀ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਦੇ ਦਫਤਰ ਵੱਲੋਂ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਸੀਨੀਅਰ ਅਧਿਕਾਰੀਆਂ ਨੂੰ ਸਪਸ਼ਟ ਤੌਰ ਤੇ ਲਿਖਦੇ ਹੋਏ ਕਿਹਾ ਗਿਆ ਹੈ ਕਿ ਇਸ ਕੇਸ ਦੀ ਮੁਕੰਮਲ ਜਾਂਚ ਸਬੂਤਾਂ ਦੇ ਆਧਾਰ ਤੇ ਕਰਦੇ ਹੋਏ ਪੀੜਿਤ ਪੱਖ ਨੂੰ ਇਨਸਾਫ ਦਿੱਤਾ ਜਾਵੇl ਪੀੜਤ ਪੂਨਮ ਮਹੰਤ ਦੇ ਵਕੀਲਾਂ ਵੱਲੋਂ ਇਸ ਕੇਸ ਬਾਰੇ ਦਿੱਲੀ ਵਿਖੇ ਵੱਡਾ ਖੁਲਾਸਾ ਕੀਤਾ ਜਾਵੇਗਾ l ਪੀੜਤ ਪੂਨਮ ਮਹੰਤ ਨੇ ਇਸ ਸਬੰਧ ਵਿਚ ਨੈਸ਼ਨਲ ਹਿਊਮਨ ਰਾਇਟਸ ਕਮਿਸ਼ਨ ਵਿਖੇ ਵੀ ਕੇਸ ਦਾਇਰ ਕਰ ਦਿੱਤਾ ਹੈ l