SSP ਸ੍ਰੀ ਵਰੁਣ ਸ਼ਰਮਾ ਦੀ ਅਗਵਾਈ ਵਿੱਚ ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ। ਖੂੰਖਾਰ ਲੁਟੇਰੇ ਫੜਕੇ ਆਮ ਲੋਕਾਂ ਦੀ ਜਾਨ ਬਚਾਈ
ਸ੍ਰੀ ਵਰੁਣ ਸ਼ਰਮਾ, ਆਈ ਪੀ ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਦੇ ਨਿਰਦੇਸ਼ਾਂ ਮੁਤਾਬਕ,ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ, ਜਦੋਂ ਸ੍ਰੀ ਹਰਬੀਰ ਸਿੰਘ ਅਟਵਾਲ, ਪੀ ਪੀ ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ, ਪੀ ਪੀ ਐਸ, ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਅਤੇ ਸੁਰਿੰਦਰ ਮੋਹਨ ਪੀ ਪੀ ਐਸ, ਉਪ ਕਪਤਾਨ ਪੁਲਿਸ ਰਾਜਪੁਰਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ ਆਈ ਏ ਸਟਾਫ ਪਟਿਆਲਾ ਅਤੇ ਇੰਸਪੈਕਟਰ ਕਿਰਪਾਲ ਸਿੰਘ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਦੀ ਪੁਲਿਸ ਪਾਰਟੀ ਵਲੋਂ ਲੁੱਟਾਖੋਹਾਂ ਕਰਨ ਵਾਲੇ ਅਪਰਾਧੀਆਂ ਖਿਲਾਫ ਖਾਸ ਮੁਹਿੰਮ ਚਲਾਈ ਗਈ ਸੀ, ਜਿਸਦੇ ਤਹਿਤ ਪਟਿਆਲਾ ਪੁਲਿਸ ਨੂੰ ਕਤਲ ਕੇਸ ਟ੍ਰੇਸ ਕਰਨ ਵਿਚ ਵੀ ਵੱਡੀ ਸਫਲਤਾ ਪ੍ਰਾਪਤ ਹੋਈ।
ਸ੍ਰੀ ਵਰੁਣ ਸ਼ਰਮਾ, ਆਈ ਪੀ ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਮੀਡੀਆ ਨੂੰ ਦੱਸਿਆ ਕਿ ਮਿਤੀ 24 ਨਵੰਬਰ 2023 ਨੂੰ ਗੁਰਦੀਪ ਸਿੰਘ ਦੀਪੀ ਪੁੱਤਰ ਰਾਮ ਚੰਦ, ਬਰਿੰਦਰ ਸਿੰਘ ਪੁੱਤਰ ਹਰਮੀਤ ਸਿੰਘ ਵਾਸੀ ਨੌਗਾਵਾਂ, ਗੁਰਦੀਪ ਸਿੰਘ ਦੀਪਾ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਬਾਲਪੁਰ ਥਾਣਾ ਮੂਲੇਪੁਰ ਜਿਲ੍ਹਾ ਫਤਿਹਗੜ੍ਹ ਸਾਹਿਬ, ਸਰਬਜੀਤ ਕੁਮਾਰ ਸਰਬੂ ਪੁੱਤਰ ਰਾਮ ਮੂਰਤੀ ਅਤੇ ਗੁਰਵਿੰਦਰ ਸਿੰਘ ਮੋਨੂੰ ਪੁੱਤਰ ਧਰਮ ਪਾਲ ਵਾਸੀ ਬਠੋਣੀਆਂ ਖੁਰਦ, ਥਾਣਾ ਸੰਭੂ ਨੂੰ ਥਾਣਾ ਸਦਰ ਰਾਜਪੁਰਾ ਦੇ ਏਰੀਆ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਦੋਸ਼ੀਆਂ ਕੋਲੋਂ 3 ਪਿਸਟਲ 32 ਬੋਰ, 5 ਮੈਗਜੀਨ, 14 ਰੌਂਦ ਅਤੇ ਇਕ ਚਾਕੂ ਅਤੇ ਵਾਰਦਾਤ ਵਿੱਚ ਵਰਤੇ 2 ਵਹੀਕਲ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ ਅਤੇ ਇੰਨ੍ਹਾਂ ਦੀ ਗ੍ਰਿਫਤਾਰੀ ਦੇ ਨਾਲ ਰਾਜਪੁਰਾ ਵਿਖੇ ਕੀਤਾ ਗਿਆ ਅੰਨਾ ਕਤਲ ਵੀ ਟਰੇਸ ਹੋਇਆ ਅਤੇ 12 ਹੋਰ ਲੁੱਟਖੋਹ ਦੀਆਂ ਵਾਰਦਾਤਾਂ ਵੀ ਟਰੇਸ ਹੋਈਆਂ ਹਨ। ਇਸਤੋਂ ਇਲਾਵਾ ਇਹ ਦੋਸ਼ੀ ਰਾਜਪੁਰਾ ਦੇ ਇੱਕ ਹੋਰ ਏਰੀਆ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ।
ਪਟਿਆਲਾ ਪੁਲਿਸ ਨੂੰ ਲੁੱਟਖੋਹਾਂ ਕਰਨ ਵਾਲੇ ਗਿਰੋਹ ਬਾਰੇ ਗੁਪਤ ਸੂਚਨਾ ਮਿਲਣ ਉਪਰੰਤ ਮੁਕੱਦਮਾ, ਨੰਬਰ 102, ਮਿਤੀ 22 ਨਵੰਬਰ 2023 ਅਧੀਨ ਧਾਰਾ 399 ਅਤੇ 402 ਆਈ ਪੀ ਸੀ, 25 ਅਸਲਾ ਐਕਟ ਬਰ-ਖਿਲਾਫ ਗੁਰਦੀਪ ਸਿੰਘ ਦੀਪੀ ਅਤੇ ਬਰਿੰਦਰ ਸਿੰਘ, ਗੁਰਦੀਪ ਸਿੰਘ ਦੀਪਾ, ਸਰਬਜੀਤ ਕੁਮਾਰ ਸਰਬ ਅਤੇ ਗੁਰਵਿੰਦਰ ਸਿੰਘ ਮੋਨੂੰ ਉਕਤਾਨ ਦੇ ਖਿਲਾਫ ਥਾਣਾ ਰਾਜਪੁਰਾ ਵਿਖੇ ਦਰਜ ਕੀਤਾ ਗਿਆ।
ਤਫਤੀਸ ਦੌਰਾਨ ਇਹਨਾਂ ਦੋਸ਼ੀਆਂ ਨੂੰ ਮੇਨ ਹਾਈਵੇ ਸਰਵਿਸ ਰੋਡ ਟੀ ਪੁਆਇੰਟ ਉਸਕੀ ਜੱਟਾਂ ਤੋਂ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੀ ਗ੍ਰਿਫਤਾਰੀ ਦੋਰਾਨ 3 ਪਿਸਟਲ 32 ਬੋਰ, 5 ਮੈਗਜੀਨ, 14 ਰੋਦ ਅਤੇ ਇਕ ਚਾਕੂ ਬ੍ਰਾਮਦ ਹੋਏ ਅਤੇ 2 ਮੋਟਰਸਾਇਕਲ, ਹੀਰੋ ਪੋਸਨ ਬਗੈਰ ਨੰਬਰ ਅਤੇ ਇਕ ਮੋਟਰਸਾਇਕਲ ਸਪਲੈਂਡਰ, ਜੋ ਕਿ ਵਾਰਦਾਤਾਂ ਵਿੱਚ ਵਰਤੇ ਗਏ ਸੀ, ਵੀ ਬਰਾਮਦ ਕੀਤੇ ਗਏ ਹਨ, ਐਸ ਐਸ ਪੀ ਪਟਿਆਲਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਰਾਜਪੁਰਾ ਵਿਖੇ ਡਾਕਟਰ ਦਿਨੇਸ਼ ਕੁਮਾਰ ਗੋਸੁਆਮੀ ਉਰਫ ਮਨੂੰ, ਵਾਸੀ ਮਕਾਨ ਨੰਬਰ 38 ਦੁਰਗਾ ਕਲੋਨੀ ਰਾਜਪੁਰਾ ਦਾ, ਗੁਰੂ ਅੰਗਦ ਦੇਵ ਕਲੋਨੀ ਜੰਡੋਲੀ ਰੋਡ ਵਿਖੇ ਕਤਲ ਵੀ ਇਸ ਗੈਂਗ ਦੇ ਮੈਂਬਰਾਂ ਨੇ ਹੀ ਕੀਤਾ ਸੀ ਮਿਤੀ 12 ਅਗਸਤ 2023 ਨੂੰ ਡਾਕਟਰ ਦਿਨੇਸ਼ ਕੁਮਾਰ ਗੋਸੁਆਮੀ ਆਪਣੀ ਦੁਕਾਨ ਬੰਦ ਕਰਨ ਲੱਗਾ ਤਾਂ ਨਾ ਮਾਲੂਮ ਵਿਅਕਤੀਆਂ ਵੱਲੋਂ ਇਸਦਾ ਕਤਲ ਕੀਤਾ ਗਿਆ ਸੀ ਅਤੇ ਮੌਕੇ ਤੋਂ ਦੋਸ਼ੀ ਫਰਾਰ ਹੋ ਗਏ ਸੀ ਅਤੇ ਡਾਕਟਰ ਦਿਨੇਸ਼ ਗਸੁਆਮੀ ਦੇ ਫਾਇਰ ਲੱਗਣਾ ਵੀ ਪਾਇਆ ਗਿਆ ਸੀ ਜਿਸ ਸਬੰਧੀ ਮੁਕੱਦਮਾ ਨੰਬਰ 248 ਮਿਤੀ 13 ਅੱਠ 2023 ਅਧੀਨ ਧਾਰਾ 302 ਆਈ ਪੀ ਸੀ ਥਾਣਾ ਸਿਟੀ ਰਾਜਪੁਰਾ ਜਿਲ੍ਹਾ ਪਟਿਆਲਾ ਵਿਖੇ ਦਰਜ ਕੀਤਾ ਗਿਆ ਸੀ । ਇਹ ਕਤਲ, ਇਸ ਗਿਰੋਹ ਦੇ ਤਿੰਨ ਮੈਬਰਾਂ ਗੁਰਦੀਪ ਸਿੰਘ ਉਰਫ ਦੀਪੀ, ਬਰਿੰਦਰ ਸਿੰਘ ਅਤੇ ਗੁਰਦੀਪ ਸਿੰਘ ਉਰਫ ਦੀਪਾ ਵੱਲੋਂ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਦੋਸ਼ੀਆਂ ਨੇ ਰਲਕੇ ਮਿਤੀ 11 ਜੂਨ 2023 ਨੂੰ ਸ਼ੰਭੂ ਤੋ ਘਨੌਰ ਨੇੜੇ ਆਈ ਬੀ ਗਰੁੱਪ ਫੀਡ ਫੈਕਟਰੀ ਸੰਧਾਰਸੀ ਦੇ ਨੇੜੇ ਆਸਮ ਕਰਿਆਣਾ ਸਟੋਰ ਤੇ ਫਾਇਰ ਕਰਕੇ ਲੁੱਟ ਖੋਹ ਕੀਤੀ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 53 ਮਿਤੀ 11 ਜੂਨ 2023 ਅਧੀਨ ਧਾਰਾ 379 ਬੀ IPC, 25 ਅਸਲਾ ਐਕਟ ਥਾਣਾ ਘਨੌਰ ਵਿਖੇ ਦਰਜ ਹੈ,
ਇਹ ਵਾਰਦਾਤ ਗੁਰਦੀਪ ਸਿੰਘ ਉਰਫ ਦੀਪੀ, ਬਰਿੰਦਰ ਸਿੰਘ ਅਤੇ ਗੁਰਦੀਪ ਸਿੰਘ ਉਰਫ ਦੀਪਾ ਵੱਲੋਂ ਕੀਤੀ ਗਈ ਸੀ। ਦੋਸ਼ੀਆਂ ਦੀ ਪੁੱਛਗਿੱਛ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਪਿਛਲੇ ਚਾਰ ਪੰਜ ਮਹੀਨਿਆਂ ਦੌਰਾਨ ਰਾਜਪੁਰਾ ਤੋ ਅੰਬਾਲਾ ਰੋਡ ਮੇਨ ਹਾਈਵੇ ਰੋਡ ਅਤੇ ਸ਼ੰਭੂ ਤੋਂ ਘਨੌਰ ਰੋਡ ਤੇ ਰਾਤ ਸਮੇਂ ਮੋਟਰਸਾਇਕਲ ਤੇ ਸਵਾਰ ਹੋਕੇ ਆਉਂਦੇ ਜਾਂਦੇ, ਰਾਹਗੀਰਾਂ ਪਾਸੋਂ ਪਿਸਟਲ ਦੀ ਨੋਕ ਤੇ ਪੈਸਿਆਂ ਦੀ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ, ਜਿੰਨ੍ਹਾ ਵੱਲੋਂ 10 ਦੇ ਕਰੀਬ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ, ਜਿੰਨ੍ਹਾ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਗੈਗ ਬਾਰੇ ਜਾਣਕਾਰੀ ਦਿੰਦੇ ਹੋਏ ਐਸ ਐਸ ਪੀ ਪਟਿਆਲਾ ਨੇ ਦੱਸਿਆ ਕਿ ਡਾਕਟਰ ਦਿਨੇਸ਼ ਗੋਸੁਆਮੀ ਦੇ ਕਤਲ ਦੀ ਵਾਰਦਾਤ ਅਤੇ ਕਰਿਆਨਾ ਸਟੋਰ ਵਿੱਚ ਵਾਰਦਾਤ ਵਿੱਚ ਮੁੱਖ ਤੌਰ ਤੇ ਗ੍ਰਿਫਤਾਰ ਦੋਸ਼ੀਆਨ ਵਿੱਚੋਂ ਗੁਰਦੀਪ ਸਿੰਘ ਉਰਫ ਦੀਪੀ, ਬਰਿੰਦਰ ਸਿੰਘ ਅਤੇ ਗੁਰਦੀਪ ਸਿੰਘ ਉਰਫ ਦੀਪਾ,ਇਹ ਤਿੰਨੇ ਸ਼ਾਮਲ ਸੀ,ਇਹ ਕਤਲ ਭਗੌੜੇ ਚੱਲ ਰਹੇ ਇੱਕ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋ ਪੁੱਤਰ ਸੁਖਜਿੰਦਰ ਸਿੰਘ, ਵਾਸੀ ਦੀਪ ਸਿੰਘ ਨਗਰ ਰਾਜਪੁਰਾ, ਦੇ ਕਹਿਣ ਤੇ ਕੀਤਾ ਗਿਆ ਹੈ। ਇਸ ਤੋਂ ਬਿਨ੍ਹਾਂ ਦੋਸ਼ੀਆਂ ਨੇ ਡਾਕਟਰ ਦਿਨੇਸ਼ ਗੋਸੁਆਮੀ ਦੇ ਕਤਲ ਸਮੇਂ ਕਾਊਂਟਰ ਦੇ ਦਰਾਜ ਵਿੱਚ ਪਏ ਪੈਸੇ ਲੁੱਟਣ ਦੇ ਬਾਰੇ ਵੀ ਕਬੂਲ ਕੀਤਾ ਹੈ। ਉਕਤ ਗਿਰੋਹ ਦੇ ਮੈਂਬਰ ਹੁਣ ਰਾਜਪੁਰਾ ਦੇ ਆਸ ਪਾਸ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ। ਗ੍ਰਿਫਤਾਰ ਕੀਤੇ ਦੂਜੇ ਦੋਸ਼ੀ ਗੁਰਵਿੰਦਰ ਸਿੰਘ ਉਰਫ ਸੋਨੂੰ ਅਤੇ ਸਰਬਜੀਤ ਕੁਮਾਰ ਉਰਫ ਸਰਬ ਵਾਸੀ ਪਿੰਡ ਬਠਣੀਆਂ ਖੁਰਦ ਵੀ ਇਹਨਾਂ ਨਾਲ ਲੁੱਟਾਂ ਖੋਹਾਂ ਦੀਆਂ ਹੋਰ ਵਾਰਦਾਤਾਂ ਵਿੱਚ ਸ਼ਾਮਲ ਰਹੇ ਹਨ। ਇਹਨਾਂ ਤੋਂ ਵੀ ਤੇਜਧਾਰ ਅਤੇ ਮਾਰੂ ਹਥਿਆਰ ਬ੍ਰਾਮਦ ਹੋਏ ਹਨ। ਇਸ ਗੈਂਗ ਦੇ ਮੈਂਬਰ ਰਾਤ ਸਮੇਂ ਰਾਜਪੁਰਾ ਅੰਬਾਲਾ ਰੋਡ ਅਤੇ ਸ਼ੰਭੂ ਘਨੌਰ ਰੋਡ ਤੇ ਲੁੱਟ ਖੋਹ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ। ਗ੍ਰਿਫਤਾਰ ਦੋਸ਼ੀਆਨ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।