5000 ਰੁਪਏ ਵਿੱਚ ਗਾਹਕਾਂ ਦਾ ਬਿਸਤਰ ਗਰਮ ਕਰਦੀ ਸੀ ਸੋਨੀਆ
5000 ਰੁਪਏ ਵਿੱਚ ਗਾਹਕਾਂ ਦਾ ਬਿਸਤਰ ਗਰਮ ਕਰਦੀ ਸੀ ਸੋਨੀਆ
ਇੰਸਪੈਕਟਰ ਰਾਜੇਸ਼ ਮਲਹੋਤਰਾ ਨੇ ਰੰਗੇ ਹੱਥੀਂ ਫੜ ਲਈ
ਅਰਬਨ ਅਸਟੇਟ ਵਿਚ ਜਿਸਮ ਫਰੋਸ਼ੀ ਦਾ ਅੱਡਾ ਬੇਨਕਾਬ
ਇੰਸਪੈਕਟਰ ਰਾਜੇਸ਼ ਮਲਹੋਤਰਾ ਦੀ ਅਗਵਾਈ ਹੇਠ ਅਰਬਨ ਅਸਟੇਟ ਪੁਲੀਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਅਰਬਨ ਅਸਟੇਟ ਪੁਲੀਸ ਨੇ ਫੇਜ਼ ਵਨ ਵਿਚ ਛਾਪਾਮਾਰੀ ਕਰ ਕੇ ਜਿਸਮਫਰੋਸ਼ੀ ਦਾ ਧੰਦਾ ਕਰਦੀ ਸੋਨੀਆ ਅਤੇ ਉਸ ਦੇ ਸਾਥੀਆਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਮੌਕੇ ਤੇ ਮੌਜੂਦ ਤਮਾਸ਼ਬੀਨਾਂ ਨੇ ਦੱਸਿਆ ਕਿ ਫੜੇ ਜਾਣ ਤੋਂ ਬਾਅਦ ਸੋਨੀਆ ਨੇ ਪਹਿਲਾਂ ਆਪਣਾ ਨਾਮ ਮਨਪ੍ਰੀਤ ਕੌਰ ਦੱਸਿਆ ਫੇਰ ਚੰਨਪ੍ਰੀਤ ਕੌਰ ਅਤੇ ਫੇਰ ਮਨਜੀਤ ਕੌਰ ਦੱਸਿਆ। ਪੁਲੀਸ ਨੇ ਮਨਪ੍ਰੀਤ ਕੌਰ ਦੇ ਨਾਲ ਹੀ ਅਮਨਦੀਪ ਕੌਰ, ਦਵਿੰਦਰ ਸਿੰਘ, ਕਮਲਦੀਪ ਸਿੰਘ ਅਤੇ ਕ੍ਰਿਸ਼ਨਾ ਦੇਵੀ ਨੂੰ ਵੀ ਇਮੋਰਲ ਟ੍ਰੈਫਿਕਿੰਗ ਐਕਟ ਦੀ ਧਾਰਾ ਤਿੱਨ ਚਾਰ ਪੰਜ ਸੱਤ ਅਧੀਨ ਗ੍ਰਿਫ਼ਤਾਰ ਕਰ ਲਿਆ। ਮੁੱਢਲੀ ਜਾਣਕਾਰੀ ਮੁਤਾਬਕ ਇੰਸਪੈਕਟਰ ਇੰਚਾਰਜ ਅਰਬਨ ਅਸਟੇਟ ਰਾਜੇਸ਼ ਕੁਮਾਰ ਮਲਹੋਤਰਾ ਸਮੇਤ ਏ ਐੱਸ ਆਈ ਸੁਖਦੇਵ ਸਿੰਘ, ਏ ਐਸ ਆਈ ਹਰਮਿੰਦਰ ਸਿੰਘ, ਹੈੱਡ ਕਾਂਸਟੇਬਲ ਭੁਪਿੰਦਰ ਸਿੰਘ, ਹੈੱਡਕਾਂਸਟੇਬਲ ਹਰਵਿੰਦਰ ਸਿੰਘ, ਕਾਂਸਟੇਬਲ ਰਾਕੇਸ਼ ਕੁਮਾਰ ਅਤੇ ਕਾਂਸਟੇਬਲ ਦਰਸ਼ਨ ਕੌਰ ਦੇ ਨਾਲ ਗਸ਼ਤ ਕਰ ਰਹੇ ਸਨ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕ੍ਰਿਸ਼ਨਾ ਦੇਵੀ ਨਾਂ ਦੀ ਔਰਤ ਆਪਣੇ ਘਰ ਵਿੱਚ ਸੋਨੀਆ ਅਤੇ ਅਮਨਪ੍ਰੀਤ ਕੌਰ ਨਾਂ ਦੀ ਔਰਤ ਦੇ ਨਾਲ ਦੇਹ ਵਪਾਰ ਦਾ ਧੰਦਾ ਕਰਦੀ ਹੈ ਅਤੇ ਗਾਹਕਾਂ ਤੋਂ ਹਜ਼ਾਰ ਰੁਪਏ ਤੋਂ ਲੈ ਕੇ ਪੰਜ ਹਜ਼ਾਰ ਰੁਪਏ ਤੱਕ ਬਟੋਰਦੀ ਹੈ । ਇਹ ਸੂਚਨਾ ਮਿਲਣ ਤੇ ਜਦੋਂ ਪੁਲਸ ਪਾਰਟੀ ਨੇ ਉਕਤ ਜਿਸਮਫਰੋਸ਼ੀ ਦੇ ਅੱਡੇ ਤੇ ਛਾਪਾ ਮਾਰਿਆ ਤਾਂ ਇਕ ਮਕਾਨ ਦੇ ਕਮਰੇ ਵਿੱਚ ਸੋਨੀਆ ਦੇ ਨਾਲ ਦਵਿੰਦਰ ਸਿੰਘ ਅਤੇ ਕਮਲਦੀਪ ਸਿੰਘ ਅਲਫ਼ ਨੰਗੀ ਹਾਲਤ ਵਿੱਚ ਅਸ਼ਲੀਲ ਹਰਕਤਾਂ ਕਰ ਰਹੇ ਸਨ ਅਤੇ ਸੋਨੀਆ ਅਤੇ ਇਸ ਦੇ ਨਾਲ ਨਗਨ ਅਵਸਥਾ ਵਿੱਚ ਮੌਜੂਦ ਦੋਵਾਂ ਵਿਅਕਤੀਆਂ ਦੇ ਕੱਛੇ ਬਨੈਨਾਂ ਅਤੇ ਹੋਰ ਕੱਪੜੇ ਫ਼ਰਸ਼ ਤੇ ਪਏ ਸਨ। ਜਿਸ ਤੇ ਪੁਲੀਸ ਨੇ ਉਨ੍ਹਾਂ ਨੂੰ ਕੱਪੜੇ ਪਾਉਣ ਲਈ ਆਖਿਆ ਤਾਂ ਜੋ ਉਨ੍ਹਾਂ ਦੀ ਤਲਾਸ਼ੀ ਲਈ ਜਾ ਸਕੇ। ਤਲਾਸ਼ੀ ਦੌਰਾਨ ਕਮਰੇ ਵਿਚੋਂ ਕਾਫ਼ੀ ਮਾਤਰਾ ਵਿੱਚ ਅਸ਼ਲੀਲ ਸਮੱਗਰੀ ਅਤੇ ਕੰਡੋਮ ਦੇ ਖਾਲੀ ਪੈਕੇਟ ਵੀ ਮਿਲੇ। ਮੌਕੇ ਤੇ ਇਕੱਠੇ ਹੋ ਗਏ ਇੱਕ ਦੋ ਰਾਹਗੀਰਾਂ ਨੇ ਦੱਸਿਆ ਕਿ ਸੋਨੀਆ ਨੇ ਪੁਲੀਸ ਨੂੰ ਕਿਹਾ ਕਿ ਉਹ ਹਰ ਪੁੱਠਾ ਸਿੱਧਾ ਕੰਮ ਕਰਵਾਉਣ ਲਈ ਤਿਆਰ ਹੈ ਪਰ ਉਸਨੂੰ ਫੜਿਆ ਨਾ ਜਾਵੇ। ਜਦੋਂ ਲੇਡੀ ਪੁਲਿਸ ਨੇ ਸਖਤੀ ਕੀਤੀ ਤਾਂ ਸੋਨੀਆ ਨੇ ਆਪਣੇ ਨਾਮ ਬਦਲ ਬਦਲ ਕੇ ਦੱਸਨੇ ਸ਼ੁਰੂ ਕੀਤੇ ਤਾਂ ਪੁਲਿਸ ਉਨ੍ਹਾਂ ਸਾਰੀਆਂ ਨੂੰ ਫੜ ਕੇ ਲੈ ਗਈ। ਇੰਸਪੈਕਟਰ ਰਾਜੇਸ਼ ਮਲਹੋਤਰਾ ਨੇ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਕਿਸੇ ਵੀ ਕਿਸਮ ਦੇ ਸਮਾਜ ਵਿਰੋਧੀ ਕੰਮ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਬਦਕਾਰੀ ਦਾ ਧੰਦਾ ਕਰਕੇ ਸ਼ਰੀਫ ਗਵਾਂਢੀਆਂ ਨੂੰ ਪ੍ਰੇਸ਼ਾਨ ਕਰਨ ਵਾਲੇ ਗੰਦੇ ਅਨਸਰਾਂ ਨੂੰ ਸਲਾਖਾਂ ਪਿਛੇ ਸੁੱਟਿਆ ਜਾਵੇਗਾ। ਅਰਬਨ ਐਸਟੇਟ ਦੇ ਨਾਗਰਿਕਾਂ ਨੇ ਸ੍ਰੀ ਰਾਜੇਸ਼ ਕੁਮਾਰ ਦਾ ਧੰਨਵਾਦ ਕਰਦਿਆਂ ਆਖਿਆ ਹੈ ਕਿ ਸੋਨੀਆ ਅਕਸਰ ਸਮੈਕ ਦੇ ਨਸ਼ੇ ਵਿਚ ਗਲਤ ਕੰਮ ਕਰਕੇ ਇਲਾਕੇ ਦਾ ਮਾਹੌਲ ਖਰਾਬ ਕਰ ਰਹੀ ਸੀ ਪਰ ਪੁਲਿਸ ਨੇ ਸਮੇਂ ਸਿਰ ਕਾਰਵਾਈ ਕਰਕੇ ਛੋਟੀ ਉਮਰ ਦੇ ਨੌਜਵਾਨਾਂ ਨੂੰ ਖਰਾਬ ਹੋਣ ਤੋਂ ਬਚਾ ਲਿਆ ਹੈ