ਲੀਵਰ ਕਿਉਂ ਹੁੰਦਾ ਹੈ ਖਰਾਬ, ਕੀ ਹਨ ਲੱਛਣ
ਲੀਵਰ, ਜਿਸਨੂੰ ਕਿ ਸਰੀਰ ਦਾ ਸਭ ਤੋਂ ਮਹੱਤਵਪੂਰਣ ਅੰਗ ਮੰਨਿਆ ਜਾਂਦਾ ਹੈ। ਇਸਦਾ ਮੁੱਖ ਕੰਮ ਲੀਵਰ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਅਤੇ ਭੋਜਨ ਪਚਾਉਣ ‘ਚ ਬਹੁਤ ਮਦਦ ਕਰਦਾ ਹੈ।
ਸਰੀਰ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਲੀਵਰ 80 ਫੀਸਦੀ ਸਹਿਯੋਗ ਕਰਦਾ ਹੈ ਪਰ ਕੇਜਰ ਖਾਣ ਪੀਣ ਦੀਆਂ ਆਦਤਾਂ ਗਲਤ ਹੋਣ ਤਾਂ ਇਹ ਬਾਅਦ ‘ਚ ਬਹੁਤ ਕੰਮ ਵੀ ਖਰਾਬ ਕਰਦਾ ਹੈ ਅਤੇ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਕਈ ਵਾਰ ਲਿਵਰ ‘ਚ ਸੋਜ ਅਤੇ ਉਸ ਦੇ ਖ਼ਰਾਬ ਹੋਣ ਦੀ ਸਮੱਸਿਆ ਹੋ ਜਾਂਦੀ ਹੈ।
ਇਸ ਸਭ ਲਈ ਅੱੱਜ ਅਸੀਂ ਤੁਹਾਨੂੰ ਲੀਵਰ ਖਰਾਬ ਹੋਣ ਦੇ ਲੱੱਛਣ ਅਤੇ ਕਾਰਨ ਦੱਸਣ ਜਾ ਰਹੇ ਹਾਂ:
ਲਿਵਰ ਖਰਾਬ ਹੋਣ ਦੇ ਕਾਰਨ—
ਜ਼ਿਆਦਾ ਮਸਾਲੇਦਾਰ ਅਤੇ ਚਟਪਟੀ ਚੀਜ਼ਾਂ ਖਾਣਾ
ਐਂਟੀਬਾਓਟਿਕ ਦਵਾਈਆਂ ਦਾ ਜ਼ਿਆਦਾ ਸੇਵਨ
ਵਿਟਾਮਿਨ ਬੀ ਦੀ ਘਾਟ ਗੰਦਾ ਖਾਣਾ ਜਾਂ ਪਾਣੀ
ਮਲੇਰੀਆ/ਟਾਇਫਾਇਡ
ਚਾਹ, ਕਾਫ਼ੀ, ਜੰਕ ਫੂਡ ਦਾ ਜ਼ਰੂਰਤ ਤੋਂ ਜ਼ਿਆਦਾ ਸੇਵਨ
ਸਿਗਰਟ, ਸ਼ਰਾਬ ਕਾਰਨ
ਲਗਾਤਾਰ ਤਨਾਅ
6 ਘੰਟੇ ਤੋਂ ਘੱਟ ਨੀਂਦ ਲੈਣਾ
ਲਿਵਰ ਖਰਾਬ ਹੋਣ ਦੇ ਲੱਛਣ—
ਖੂਨ ਦੀ ਉਲਟੀ ਹੋਣਾ
ਛਾਤੀ ‘ਚ ਜਲਨ ਜਾਂ ਭਾਰਾਪਨ ਮਹਿਸੂਸ ਹੋਣਾ
ਭੁੱਖ ਘੱਟਜਾਂ ਬਿਲਕੁਲ ਨਾ ਲੱਗਣਾ
ਬਦਹਜਮੀ ਰਹਿਣਾ ਜਾਂ ਪੇਟ ‘ਚ ਗੈਸ ਬਣਨਾ
ਮੂੰਹ ਦਾ ਸਵਾਦ ਬਕਬਕਾ ਰਹਿਣਾ
ਲਿਵਰ ਵਾਲੀ ਜਗ੍ਹਾ ‘ਚ ਜ਼ੋਰਦਾਰ ਜਾਂ ਲਗਾਤਾਰ ਮੱਠਾ ਮੱਠਾ ਦਰਦ
ਪੇਟ ਵਿਚ ਦਰਦ ਜਾਂ ਕਿਸੇ ਕਿਸਮ ਦੀ ਸੋਜ
ਕਮਜੋਰੀ ਜਾਂ ਥਕਾਵਰ ਮਹਿਸੂਸ ਹੋਣੀ
ਚਮੜੀ ‘ਚ ਜਲਨ ਮਹਿਸੂਸ ਹੋਣੀ