ਸਭ ਫੜੇ ਜਾਣਗੇ ਜੀ ਸਭ ਫੜੇ ਜਾਣਗੇ – SSP ਪਟਿਆਲਾ ਦੀਪਕ ਪਾਰਿਕ ਦੀ ਕਮਾਂਡ ਹੇਠ ਪਟਿਆਲਾ ਪੁਲਿਸ ਨੇ 10 ਦਿਨਾਂ ਵਿਚ ਬਰਾਮਦ ਕੀਤੇ SBI ਬੈਂਕ ਵਿਚੋਂ ਚੋਰੀ ਕੀਤੇ 35 ਲੱਖ ਰੁਪਏ
ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਦੱਸਿਆ ਕਿ ਮਿਤੀ 03.08.2022 ਨੂੰ SBI ਬੈਂਕ ਸ਼ੇਰਾਂਵਾਲਾ ਗੇਟ ਮਾਲ ਰੋਡ ਪਟਿਆਲਾ ਵਿੱਚੋਂ ਕੁਝ ਨਾਮਾਲੂਮ ਵਿਅਕਤੀਆਂ ਵੱਲੋਂ 35 ਲੱਖ ਰੂਪੈ ਦੀ ਹੋਈ ਚੋਰੀ ਦੀ ਵਾਰਦਾਤ ਨੂੰ ਟਰੇਸ ਕਰ ਲਿਆ ਹੈ, ਇਸ ਕੇਸ ਵਿੱਚ ਸ੍ਰੀ ਹਰਬੀਰ ਸਿੰਘ ਅਟਵਾਲ, ਕਪਤਾਨ ਪੁਲਿਸ, ਇੰਨਵੈਸਟੀਗੇਸਨ, ਸ੍ਰੀ ਵਜੀਰ ਸਿੰਘ ਐਸ.ਪੀ, ਸਿਟੀ ਪਟਿਆਲਾ ਅਤੇ ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ,ਡੀ.ਐਸ.ਪੀ (ਡਿਟੈਕਟਿਵ),ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਦੀ ਟੀਮ ਬਣਾਈ ਗਈ ਸੀ। ਜਿੰਨ੍ਹਾ ਨੇ ਵੱਖੱ ਵੱਖ ਪਹਿਲੂਆ ਤੋ ਤਫਤੀਸ਼ ਸੁਰੂ ਕੀਤੀ ਤਾਂ ਇਹ ਵਾਰਦਾਤ ਕਰਨ ਵਾਲੇ ਅੰਤਰਰਾਜੀ ਗੈਂਗ ਦੀ ਪਹਿਚਾਣ ਹੋ ਗਈ ਸੀ, ਜਿਸਦੇ ਅਧਾਰ ਪਰ ਹੀ ਪਟਿਆਲਾ ਪੁਲਿਸ ਵੱਲੋਂ ਪਿੰਡ ਕੜ੍ਹੀਆ ਥਾਣਾ ਬੋਡਾ ਜਿਲ੍ਹਾ ਰਾਜਗੜ੍ਹ ਮੱਧ ਪ੍ਰਦੇਸ ਵਿਖੇ ਇੰਨ੍ਹਾ ਦੇ ਟਿਕਾਣੇ ਪਰ ਰੇਡ ਕਰਕੇ SBI ਬੈਂਕ ਵਿੱਚੋਂ ਚੋਰੀ ਹੋਈ ਰਕਮ ਵਿਚੋਂ 33 ਲੱਖ 50 ਹਜਾਰ ਰੂਪੈ ਦੀ ਵੱਡੀ ਰਿਕਵਰੀ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਦੋਸੀਆ ਦੀ ਪਹਿਚਾਣ ਹੋ ਚੁੱਕੀ ਹੈ ਜਿੰਨ੍ਹਾ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
ਸ੍ਰੀ ਦੀਪਕ ਪਾਰੀਕ ਨੇ ਘਟਨਾ ਬਾਰੇ ਸੰਖੇਪ ਵਿੱਚ ਦੱਸਿਆ ਕਿ ਮਿਤੀ 03.08.2022 ਨੂੰ SBI ਦੇ ਕਰਮਚਾਰੀਆਂ ਵੱਲੋ 35 ਲੱਖ ਰੂਪੈ ਦੀ ਰਕਮ ਏ.ਟੀ.ਐਮ ਮਸ਼ੀਨਾਂ ਵਿੱਚ ਕੈਸ਼ ਲੋਡ ਕਰਨ ਲਈ, ਬੈਂਕ ਵਿੱਚ ਕੈਸ਼ ਰੱਖਿਆ ਹੋਇਆ ਸੀ ਤਾਂ ਇਸੇ ਦੋਰਾਨ ਕੁਝ ਸ਼ੱਕੀ ਵਿਅਕਤੀਆਂ ਬੈਂਕ ਦੇ ਅੰਦਰ ਦਾਖਲ ਹੋਕੇ ਕੈਸ਼ (35 ਲੱਖ) ਵਾਲਾ ਕਾਲੇ ਰੰਗ ਦਾ ਬੈਗ ਬੜੀ ਚੁਸਤੀ ਨਾਲ ਚੋਰੀ ਕਰਕੇ ਲੈ ਗਏ ਸੀ।ਜਿਹਨਾ ਦੀ ਇਹ ਹਰਕਤ cctv ਕੈਮਰੇ ਵਿੱਚ ਵੀ ਰਿਕਾਰਡ ਹੋ ਗਈ ਸੀ,ਇਸ ਸਬੰਧੀ ਮੁਕੱਦਮਾ ਨੰਬਰ 165 ਮਿਤੀ 03.08.2022 ਅ/ਧ 380 ਹਿੰ:ਦਿੰ: ਥਾਣਾ ਕੋਤਵਾਲੀ ਪਟਿਆਲਾ ਦਰਜ ਕੀਤਾ ਸੀ।ਜੋ ਤਫਤੀਸ਼ ਦੋਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਅੰਤਰਰਾਜੀ ਗੈਂਗ ਦੇ ਮੈਬਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ । ਐਸ.ਐਸ.ਪੀ.ਪਟਿਆਲਾ ਇਸ ਸਾਰੇ ਅਪ੍ਰੇਸ਼ਨ ਦੀ ਵਾਰਦਾਤ ਵਾਲੇ ਦਿਨ ਤੋ ਹੀ ਖੁਦ ਨਿਗਰਾਨੀ ਕਰ ਰਹੇ ਸੀ ਜਿਸਤੇ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਸਮੇਤ ਪੁਲਿਸ ਪਾਰਟੀ ਵੱਲੋਂ ਮਿਤੀ 08.08.2022 ਤੋ ਲਗਾਤਾਰ ਮੱਧ ਪ੍ਰਦੇਸ ਵਿਖੇ ਵਾਰਦਾਤ ਵਿੱਚ ਸਾਮਲ ਦੋਸ਼ੀਆਂ ਅਤੇ ਕੈਸ਼ ਦੀ ਬਰਾਮਦਗੀ ਲਈ ਪਿੰਡ ਕੜ੍ਹੀਆਂ ਜਿਲ੍ਹਾ ਰਾਜਗੜ੍ਹ (ਮੱਧ ਪ੍ਰਦੇਸ) ਵਿਖੇ ਅਪ੍ਰੇਸ਼ਨ ਚਲਾਇਆ ਜਾ ਰਿਹਾ ਸੀ। ਇਸ ਗੈਂਗ ਬਾਰੇ ਸੂਹ ਮਿਲੀ ਸੀ ਕਿ ਚੋਰੀ ਦੀ ਵਾਰਦਾਤ ਦਾ ਸਾਰਾ ਪੈਸਾ ਪਿੰਡ ਕੜੀਆ ਵਿਖੇ ਇਸ ਗੈਂਗ ਮੈਂਬਰ ਦੇ ਘਰ ਪਹੁੰਚਿਆ ਹੈ ਜਿਸਤੇ ਪਿੰਡ ਕੜੀਆਂ ਵਿਖੇ ਦੋਸ਼ੀ ਰਾਜੇਸ਼ ਦੇ ਘਰ ਰੇਡ ਕਰਕੇ ਇਹ 33 ਲੱਖ 50 ਹਜਾਰ ਰੂਪੈ ਦੀ ਰਕਮ, ਕਾਲੇ ਰੰਗ ਦਾ ਬੈਗ ਅਤੇ ਕੈਸ਼ ਬਾਓੂਚਰ,ਅਤੇ ਸਬੰਧਤ ਕਾਗਜਾਤ ਵੀ ਬਰਾਮਦ ਹੋਏ ਹਨ। ਇਸ ਗੈਂਗ ਵੱਲੋਂ ਕੀਤੀਆਂ ਵਾਰਦਾਤਾਂ ਵਿੱਚ ਚੋਰੀ ਕੀਤੇ ਕੈਸ਼ ਅਤੇ ਗਹਣਿਆਂ ਦੀ ਬਰਾਮਦਗੀ ਬੜੀ ਮੁਸ਼ਕਿਲ ਨਾਲ ਹੁੰਦੀ ਹੈ ਪ੍ਰੰਤੂ ਇਸ ਕੇਸ ਵਿੱਚ ਪਟਿਆਲਾ ਪੁਲਿਸ ਨੇ ਸ਼ੁਰੂਆਤ ਵਿੱਚ ਹੀ ਕੈਸ਼ ਦੀ ਵੱਡੀ ਬਰਾਮਦਗੀ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਤਫਤੀਸ਼ ਦੋਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਚੋਰੀ ਦੀ ਵਾਰਦਾਤ ਨੂੰ ਜਿਲ੍ਹਾ ਰਾਜਗੜ੍ਹ (ਮੱਧ ਪ੍ਰਦੇਸ)ਦੇ ਰਹਿਣ ਵਾਲੇ ਅੰਤਰਰਾਜੀ ਕਰਾਇਮ ਕਰਨ ਵਾਲੇ ਕੜੀਆ ਗੈਗ ਵੱਲੋ ਅੰਜਾਮ ਦਿੱਤਾ ਗਿਆ ਹੈ। ਇਸ ਗੈਂਗ ਦੇ ਸ਼ਾਤਿਰ ਮੈਂਬਰ ਬੈਂਕ ਦੇ ਕੈਸ਼ੀਅਰ ਪਾਸ ਪਿਆ ਕੈਸ਼ ਚੋਰੀ ਕਰਨ ਤੋਂ ਇਲਾਵਾ ਬੈਂਕ ਵਿਚੋਂ ਪੈਸੇ ਕਢਵਾਉਣ ਸਮੇਂ ਅਤੇ ਬੈਂਕ ਵਿਚੋਂ ਪੈਸੇ ਕਢਵਾਕੇ ਲੈਕੇ ਜਾਂਦੇ ਸਮੇਂ ਵਿਅਕਤੀਆਂ ਨੂੰ ਟਾਰਗੇਟ ਕਰਦੇ ਹਨ। ਇਸ ਤੋ ਇਲਾਵਾ ਇਹ ਗੈਂਗ ਵਿਆਹ ਸ਼ਾਦੀਆਂ ਦੇ ਸਮਾਰੋਹਾਂ ਦੌਰਾਨ ਮੁੰਡੇ ਜਾਂ ਕੁੜੀ ਦੇ ਮਾਤਾ ਪਿਤਾ ਦੇ ਪਾਸ ਪਿਆ ਪੈਸਿਆ/ਗਹਿਣਿਆਂ ਵਾਲਾ ਬੈਗ ਚੋਰੀ ਕਰਨ ਦੀਆਂ ਵਾਰਦਾਤਾਂ ਵੀ ਕਰਦੇ ਹਨ। ਇਹ ਗੈਂਗ ਪੁਰੇ ਭਾਰਤ ਵਿੱਚ ਵਾਰਦਾਤਾਂ ਕਰਦਾ ਹੈ। ਇਸ ਗੈਂਗ ਦੇ ਮੈਬਰਾਂ ਵੱਲੋਂ ਇਸ ਤਰਾਂ ਦੀਆਂ ਬੈਂਕ ਵਿਚੋਂ ਕੈਸ਼ ਚੋਰੀ ਦੀਆਂ ਵਾਰਦਾਤਾਂ ਮਿਰਜਾਪੁਰ, ਯੂ.ਪੀ, ਜੀਂਦ ਅਤੇ ਭਿਵਾਨੀ ਹਰਿਆਣਾ ਆਦਿ ਵਿਖੇ ਵੀ ਕੀਤੀਆਂ ਗਈਆ ਹਨ। ਇੰਨ੍ਹਾ ਵਾਰਦਾਤਾਂ ਨੂੰ ਅਜਿਹੇ ਗੈਗ ਛੋਟੇ ਬੱਚਿਆਂ ਦੀ ਮੱਦਦ ਨਾਲ ਅੰਜਾਮ ਦਿੰਦੇ ਹਨ , ਕਿਉਂਕਿ ਇੰਨ੍ਹਾ ਵੱਲੋਂ ਬੱਚਿਆਂ ਨੂੰ ਚੋਰੀ ਕਰਨ ਲਈ ਟਰੇਡ ਕੀਤਾ ਜਾਂਦਾ ਹੈ। ਇਹ ਗੈਂਗ ਆਪਣੇ ਪਿੰਡ ਦੇ ਨਾਮ ਨਾਲ ਕੜੀਆ ਗੈਂਗ ਦੇ ਨਾਮ ਨਾਲ ਜਾਣੇ ਜਾਂਦੇ ਹਨ ।ਇਸ ਗੈਂਗ ਦੇ ਮੈਂਬਰ ਚੋਰੀ ਕੀਤੀ ਹੋਈ ਰਾਸ਼ੀ ਅਤੇ ਗਹਿਣੇ ਆਪਸ ਵਿੱਚ ਵੰਡ ਲੈਦੇ ਹਨ । ਵਾਰਦਾਤ ਤੋ ਬਾਅਦ,ਵਾਰਦਾਤ ਕਰਨ ਵਾਲੇ ਵਿਅਕਤੀ ਆਪਣੇ ਗੈਗ ਦੇ ਕਿਸੇ ਹੋਰ ਮੈਂਬਰ ਰਾਹੀਂ ਬਹੁਤ ਜਲਦੀ ਚੋਰੀ ਕੀਤਾ ਪੈਸਾ ਆਪਣੇ ਪਿੰਡ ਪਹੁੰਚ ਦਿੰਦੇ ਹਨ ਅਤੇ ਆਪ ਵੀ ਅਲੱਗੱ ਅਲੱਗ ਹੋ ਜਾਦੇ ਹਨ ਅਤੇ ਵੱਡੀ ਵਾਰਦਾਤ ਕਰਨ ਤੋ ਬਾਅਦ ਇਹ ਆਪਣੇ ਪਿੰਡ ਨਹੀ ਜਾਂਦੇ ਹਨ। ਅਜਿਹੇ ਇਹ ਗੈਂਗ ਚੋਰੀ ਕੀਤਾ ਪੈਸਾ/ਗਹਿਣੇ ਬਹੁਤ ਜਲਦੀ ਹੀ ਖੁਰਦ ਬੁਰਦ ਕਰ ਦਿੰਦੇ ਹਨ ਪ੍ਰੰਤੂ ਇਸ ਕੇਸ ਵਿੱਚ ਪਟਿਆਲਾ ਪੁਲਿਸ ਵੱਲੋਂ ਫੌਰੀ ਤੋਰ ਤੇ ਕਰਵਾਈ ਕਰਨ ਕਰਕੇ ਪੈਸੇ ਦੀ ਵੱਡੀ ਬਰਾਮਦਗੀ ਸੰਭਵ ਹੋ ਸਕੀ ਹੈ। ਕਾਬਿਲ ਏ ਤਾਰੀਫ਼ ਗੱਲ ਇਹ ਹੈ ਕਿ ਇਸ ਕੇਸ ਨੂੰ ਪਟਿਆਲਾ ਪੁਲਿਸ ਨੇ 10 ਦਿਨਾਂ ਵਿੱਚ ਹੀ ਟਰੇਸ ਕਰ ਲਿਆ ਹੈ ਅਤੇ ਭਾਰੀ ਮਾਤਰਾ ਵਿੱਚ ਚੋਰੀ ਕੀਤੇ ਕੈਸ਼ ਦੀ ਬਰਾਮਦਗੀ ਵੀ ਹੋ ਗਈ ਹੈ. ਇਸ ਵਾਰਦਾਤ ਵਿੱਚ ਸਾਮਲ ਇਸ ਅੰਤਰਰਾਜੀ ਗੈਗ ਦੇ ਮੈਬਰਾਂ ਰਿਤੇਸ਼ ਪੁੱਤਰ ਰਾਜਪਾਲ , ਕ੍ਰਿਸ਼ਨ ਪੁੱਤਰ ਰਵੀ ,ਰਾਜੇਸ਼ ਪੁੱਤਰ ਚੰਦੂ ਲਾਲ ਵਾਸੀਆਨ ਪਿੰਡ ਕੜੀਆਂ ਥਾਣਾ ਬੋਡਾ ਜਿਲਾ ਰਾਜਗੜ੍ਹ (ਮੱਧ ਪ੍ਰਦੇਸ਼) ਦੀ ਸਨਾਖਤ ਹੋ ਗਈ ਹੈ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ