IPS ਵਰੁਣ ਸ਼ਰਮਾ SSP ਦੀ ਕਮਾਂਡ ਹੇਠ ਪਟਿਆਲਾ ਪੁਲਿਸ ਵੱਲੋਂ ਜ਼ੁਰਮ ਵਿਰੁੱਧ ਜਿਹਾਦ-ਨਸ਼ੇ ਦੇ ਸੌਦਾਗਰ ਕਾਬੂ
ਨਸ਼ੇ ਦੇ ਸੌਦਾਗਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਪਟਿਆਲਾ ਪੁਲਿਸ ਨੇ 2 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੰਡੀਗੜ੍ਹ ਦੀ ਵੱਖ-2 ਮਾਰਕਾ ਦੀਆਂ 700 ਪੇਟੀਆਂ ਸਰਾਬ ਬ੍ਰਾਮਦ ਕੀਤੀਆਂ।
ਸ੍ਰੀ ਵਰੁਣ ਸਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਹਰਬੀਰ ਸਿੰਘ ਅਟਵਾਲ, ਪੀ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ, ਸ੍ਰੀ ਜਸਵਿੰਦਰ ਸਿੰਘ, ਪੀ.ਪੀ.ਐਸ ਉਪ ਕਪਤਾਨ ਪੁਲਿਸ ਸਿਟੀ-2 ਪਟਿਆਲਾ ਦੀ ਨਿਗਰਾਨੀ ਹੇਠ ਸ੍ਰੀ ਸਰੂਪ ਇੰਦਰ ਸਿੰਘ ਸੰਧੂ, ਆਬਕਾਰੀ ਅਫਸਰ ਇੰਨਫੋਰਸਮੈਂਟ ਪੰਜਾਬ, ਇੰਸਪੈਕਟਰ ਅਮਨਦੀਪ ਸਿੰਘ, ਮੁੱਖ ਅਫਸਰ ਥਾਣਾ ਅਨਾਜ ਮੰਡੀ ਅਤੇ ਐਸ.ਆਈ ਲਵਦੀਪ ਸਿੰਘ, ਇੰਚਾਰਜ ਪੁਲਿਸ ਚੌਕੀ ਫੱਗਣ ਮਾਜਰਾ ਦੀ ਅਗਵਾਈ ਹੇਠ ਬੀਤੇ ਦਿਨ ਟੀ-ਪੁਆਇੰਟ ਘੁੰਮਣ ਨਗਰ ਪਟਿਆਲਾ ਵਿਖੇ ਗੁਰਪ੍ਰੀਤ ਸਿੰਘ ਢੀਂਡਸਾ ਅਤੇ ਸਤਪਾਲ ਸਿੰਘ ਆਬਕਾਰੀ ਇੰਸਪੈਕਟਰ ਸਰਕਲ ਸਿਟੀ-1 ਪਟਿਆਲਾ ਨੂੰ ਇਤਲਾਹ ਮਿਲੀ ਕਿ ਧਰਮਵੀਰ ਸਿੰਘ ਪੁੱਤਰ ਛੋਟੂ ਰਾਮ ਵਾਸੀ ਮਕਾਨ ਨੰਬਰ 1427, ਸੈਕਟਰ 25-ਡੀ ਚੰਡੀਗੜ੍ਹ ਅਤੇ ਚੂਨਾ ਰਾਮ ਪੁੱਤਰ ਪੇਮਾ ਰਾਮ ਵਾਸੀ ਪਿੰਡ ਸਰਾਉ ਕੀ ਡਾਨੀ ਭੀਮੜਾ ਜੋ ਕਿ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਸਪਲਾਈ ਕਰਦੇ ਹਨ ਜੋ ਅੱਜ ਵੀ ਇਕ ਟਰੱਕ ਜਿਸ ਪਰ ਜਾਅਲੀ ਨੰਬਰ ਪੀ.ਬੀ 11. ਬੀ- 2976 ਲਗਾ ਕੇ ਉਸ ਵਿੱਚ ਚੰਡੀਗੜ੍ਹ ਦੀਆਂ ਵੱਖ-ਵੱਖ ਮਾਰਕਾ ਦੀ ਸ਼ਰਾਬ ਲਿਆ ਰਹੇ ਹਨ। ਇਸ ਇਤਲਾਹ ਉੱਤੇ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕੀਤੀ ਅਤੇ ਇੰਨ੍ਹਾਂ ਕੋਲੋਂ ਚੰਡੀਗੜ੍ਹ ਦੀਆਂ ਵੱਖ-ਵੱਖ ਮਾਰਕਾ ਦੀਆਂ 700 ਪੇਟੀਆਂ ਸ਼ਰਾਬ ਬ੍ਰਾਮਦ ਕੀਤੀ ਗਈ। ਇਨ੍ਹਾਂ ਖਿਲਾਫ ਮੁਕੱਦਮਾ ਨੰਬਰ 185 ਮਿਤੀ 17.12. 2022 ਅ/ਧ 61/78 (2)–1–14 ਆਬਕਾਰੀ ਐਕਟ ਥਾਣਾ ਅਨਾਜ ਮੰਡੀ ਦਰਜ ਕਰਕੇ ਗ੍ਰਿਫਤਾਰ ਕੀਤੇ ਗਏ ਦੋਸ਼ੀਆਨ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।