ਭੁੰਨਰਹੇੜੀ ਪੁਲਿਸ ਨੇ ਬਰਾਮਦ ਕੀਤੀ 1 ਲੱਖ ਮਿਲੀਲੀਟਰ ਨਜਾਇਜ ਸ਼ਰਾਬ

IPS Sandeep Garag SSP Patiala.
500 ਦੀ ਵੇਚਦਾ ਸੀ ਰੂੜੀ ਮਾਰਕਾ ਪੈਪਸੀ 2 ਲੀਟਰ

ਐਸ ਐਸ ਪੀ ਪਟਿਆਲਾ ਸ੍ਰੀ ਸੰਦੀਪ ਗਰਗ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ , ਡੀਐਸਪੀ ਦਿਹਾਤੀ ਸ੍ਰੀ ਸੁਖਮਿੰਦਰ ਸਿੰਘ ਚੌਹਾਨ ਦੀ ਰਹਿਨੁਮਾਈ ਹੇਠ ਅਤੇ ਐਸ ਐਚ ਓ ਸਦਰ ਸ੍ਰੀ ਸੁਖਦੇਵ ਸਿੰਘ ਦੀ ਯੋਗ ਅਗਵਾਈ ਹੇਠ ਪੁਲਿਸ ਨੇ ਭਾਰੀ ਮਾਤਰਾ ਵਿਚ ਲਾਹਣ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ । ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੁਲੀਸ ਚੌਕੀ ਭੁਨਰਹੇਡ਼ੀ ਦੇ ਇੰਚਾਰਜ ਸਬ ਇੰਸਪੈਕਟਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਮੁਖਬਰ ਖਾਸ ਵੱਲੋਂ ਸੂਚਨਾ ਮਿਲਣ ਤੇ ਪਿੰਡ ਬਡਲੀ ਵਿਖੇ ਰੇਡ ਕੀਤੀ ਗਈ
ਅਤੇ ਛਾਪਾਮਾਰੀ ਦੌਰਾਨ ਚਾਲੂ ਭੱਠੀ ਫੜੀ ਗਈ। ਇਸ ਰੇਡ ਵਿੱਚ ਬਲਵੀਰ ਸਿੰਘ ਪੁੱਤਰ ਹਰਬੰਸ ਸਿੰਘ ਨੂੰ ਮੌਕੇ ਤੇ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿਚੋਂ 100 ਲੀਟਰ ਕੱਚੀ ਲਾਹਣ, ਵੀਹ ਲਿਟਰ ਕਸ਼ੀਦ ਕੀਤੀ ਗਈ ਲਾਹਣ ਅਤੇ ਸਾਢੇ ਦਸ ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਇਸ ਸਬੰਧ ਵਿਚ 61/1/14 ਐਕਸਾਈਜ਼ ਐਕਟ ਅਧੀਨ ਥਾਣਾ ਸਦਰ ਪਟਿਆਲਾ ਵਿਖੇ ਮੁਕੱਦਮਾ ਨੰਬਰ 249 ਦਰਜ ਰਜਿਸਟਰ ਕੀਤਾ ਗਿਆ ਹੈ